ਅਜਨਾਲਾ ''ਚ 4 ਲੁਟੇਰਿਆਂ ਨੇ ਲੁੱਟਿਆ ਦੁਕਾਨਦਾਰ, ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ

Saturday, Nov 27, 2021 - 11:37 AM (IST)

ਅਜਨਾਲਾ ''ਚ 4 ਲੁਟੇਰਿਆਂ ਨੇ ਲੁੱਟਿਆ ਦੁਕਾਨਦਾਰ, ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ

ਅਜਨਾਲਾ (ਗੁਰਜੰਟ) : ਸਥਾਨਕ ਸ਼ਹਿਰ ਅਜਨਾਲਾ ਦੇ ਮੁੱਖ ਬਜ਼ਾਰ ਵਿੱਚ ਬੀਤੀ ਰਾਤ 2 ਐਕਟਿਵਾ ਸਵਾਰ 4 ਲੁਟੇਰਿਆਂ ਵੱਲੋਂ ਦੁਕਾਨ ਬੰਦ ਕਰਕੇ ਘਰ ਜਾ ਰਹੇ ਦੁਕਾਨਦਾਰ ਕੋਲੋਂ 4 ਲੱਖ 75 ਹਜ਼ਾ ਰੁਪਏ ਦੀ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। 
ਇਸ ਮਾਮਲੇ ਸਬੰਧੀ ਪੀੜਤ ਦੁਕਾਨਦਾਰ ਅਤੁਲ ਤਨੇਜਾ ਨੇ ਦੱਸਿਆ ਕਿ ਬੀਤੀ ਰਾਤ ਨੂੰ ਜਦੋਂ ਮੈਂ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਅਚਾਨਕ ਆਪਣੇ ਘਰ ਦੀ ਗਲੀ ਦੇ ਨਜ਼ਦੀਕ ਪਹੁੰਚਣ 'ਤੇ 2 ਐਕਟਿਵਾ 'ਤੇ ਸਵਾਰ ਚਾਰ ਲੁਟੇਰਿਆਂ ਵੱਲੋਂ ਉਸ ਨੂੰ ਘੇਰ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।

ਉਨ੍ਹਾਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਰਕਮ ਸਾਨੂੰ ਵਾਪਸ ਕਰਵਾ ਕੇ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਦੁਕਾਨਦਾਰ ਪਾਸੋਂ ਲੁਟੇਰਿਆਂ ਵੱਲੋਂ 4 ਲੱਖ 75 ਹਜ਼ਾਰ ਰੁਪਏ ਦੀ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News