ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਮੈਂਬਰ ਪਿਸਤੌਲ ਸਮੇਤ ਕਾਬੂ
Saturday, Jan 30, 2021 - 05:57 PM (IST)
ਸਾਦਿਕ (ਪਰਮਜੀਤ) : ਐੱਸ.ਐੱਸ.ਪੀ. ਫਰੀਦਕੋਟ ਸਵਰਨਦੀਪ ਸਿੰਘ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਨੂੰ ਨੱਥ ਪਾਉਣ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸਾਦਿਕ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਹਥਿਆਰ ਦੀ ਨੋਕ ’ਤੇ ਚੋਰੀਆਂ, ਲੁੱਟਾਂ-ਖੋਹਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਗਰੋਹ ਦੇ ਮੈਂਬਰ ਪਿੰਡ ਮੁਮਾਰਾ ਨੇੜੇ ਘੁੰਮ ਰਹੇ ਹਨ, ਜੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ । ਮੁੱਖ ਅਫ਼ਸਰ ਥਾਣਾ ਸਾਦਿਕ ਰਾਜਬੀਰ ਸਿੰਘ ਸਰਾਂ ਨੇ ਦੱਸਿਆ ਕਿ ਪੁਲਸ ਪਾਰਟੀ ਇੰਚਾਰਜ ਵੀਰਮ ਸਿੰਘ ਏ.ਐੱਸ.ਆਈ ਨੇ ਟੀਮ ਸਮੇਤ ਛਾਪੇਮਾਰੀ ਕੀਤੀ ਤਾਂ ਇਕ ਜਣੇ ਨੂੰ ਕਾਬੂ ਕੀਤਾ ਗਿਆ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਪਿਸਟਲ 32 ਬੋਰ ਸਮੇਤ ਦੋ ਮੈਗਜ਼ੀਨ ਅਤੇ 10 ਰੌਦ ਬਰਾਮਦ ਹੋਏ ।
ਮੁੱਢਲੀ ਪੜਤਾਲ ’ਚ ਉਸ ਨੇ ਮੰਨਿਆ ਕਿ ਇਸੇ ਪਿਸਤੌਲ ਦੀ ਨੋਕ ’ਤੇ 20 ਦਸੰਬਰ ਨੂੰ ਸਾਦਿਕ ਨੇੜਿਓ ਕਾਰ ਖੋਹੀ ਤੇ ਫਾਇਰ ਕੀਤੇ ਸਨ। ਕਥਿਤ ਦੋਸ਼ੀ ਦੀ ਪਹਿਚਾਣ ਅਭੀ ਪੁੱਤਰ ਲਾਲੀ ਵਾਸੀ ਛੇਹਰਟਾ ਵਜੋਂ ਹੋਈ ਹੈ । ਪੁੱਛਗਿੱਛ ਦੌਰਾਨ ਅਭੀ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਅਕਾਸ਼ਦੀਪ ਸਿੰਘ ਉਰਫ ਸੁੰਡੀ ਪੁੱਤਰ ਜਗਤਾਰ ਸਿੰਘ, ਬਲਵਿੰਦਰ ਸਿੰਘ ਪੁੱਤਰ ਵਿਕਰਮ ਸਿੰਘ ਮੁਹੱਲਾ ਹੁਸੈਨਪੁਰਾ ਥਾਣਾ ਅਟਾਰੀ ਨਾਲ ਮਿਲ ਕੇ ਗ੍ਰੋਹ ਬਣਾਇਆ ਹੋਇਆ ਹੈ ਤੇ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦਿੰਦੇ ਹਨ ।
ਉਨਾਂ ਦੱਸਿਆ ਕਿ ਇਨ੍ਹਾਂ ਨੇ ਡੀ.ਐੱਸ.ਪੀ ਸਿਕੰਦਰ ਸਿੰਘ ਕੋਲੋਂ ਕਾਰ ਖੋਹਣ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ । ਉਕਤ ਦੋਸ਼ੀ ਕਈ ਥਾਣਿਆਂ ਦੀ ਪੁਲਸ ਨੂੰ ਲੋੜੀਂਦੇ ਸਨ । ਸਰਾਂ ਨੇ ਦੱਸਿਆ ਕਿ ਦੋਸ਼ੀ ਕੋਲੋਂ ਖੋਹੀ ਕਾਰ ਬਰਾਮਦ ਕਰਨੀ ਹੈ ਤੇ ਇਸ ਦੇ ਸਾਥੀਆਂ ਨੂੰ ਗਿ੍ਰਫਤਾਰ ਕਰਨਾ ਹੈ ਤੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ।