ਲੌਂਗੋਵਾਲ ਦੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

Monday, May 09, 2022 - 02:01 PM (IST)

ਲੌਂਗੋਵਾਲ ਦੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਲੌਂਗੋਵਾਲ (ਵਸ਼ਿਸ਼ਟ,ਵਿਜੇ) : ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਡੀਮਡ ਯੂਨੀਵਰਸਿਟੀ) ਦੇ ਇੱਕ ਵਿਦਿਆਰਥੀ ਵੱਲੋਂ ਬੀਤੀ ਰਾਤ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਲਾਈਟ ਦੇ ਹੋਸਟਲ ਨੰਬਰ 6 ਦੇ ਕਮਰਾ ਨੰਬਰ 311 ’ਚ  ਖ਼ੁਦਕੁਸ਼ੀ ਕਰਨ ਵਾਲਾ 18 ਸਾਲਾ ਵਿਦਿਆਰਥੀ ਮੁਕੇਸ਼ ਕੁਮਾਰ ਪੁੱਤਰ ਫੇਕਨ ਠਾਕੁਰ ਅਦੌਰੀ ਜ਼ਿਲ੍ਹਾ ਸ਼ਿਓਹਾਰ (ਬਿਹਾਰ) ਦਾ ਰਹਿਣ ਵਾਲਾ ਸੀ । ਐੱਸ. ਐੱਚ. ਓ. ਲੌਂਗੋਵਾਲ ਜਗਮੇਲ ਸਿੰਘ ਨੇ ਦੱਸਿਆ ਕਿ ਇਸ ਕਮਰੇ ਵਿਚ ਤਿੰਨ ਵਿਦਿਆਰਥੀ ਰਹਿੰਦੇ ਸਨ, ਜਿਨ੍ਹਾਂ ’ਚੋਂ ਦੋ ਵਿਦਿਆਰਥੀ ਕੱਲ ਰਾਤ ਜਿਸ ਵੇਲੇ ਖਾਣਾ ਖਾਣ ਲਈ ਮੈੱਸ ’ਚ ਗਏ ਸਨ ਤਾਂ ਇਸੇ ਦੌਰਾਨ ਹੀ ਕਮਰੇ ਦੀ ਕੁੰਡੀ ਬੰਦ ਕਰਕੇ ਮੁਕੇਸ਼ ਕੁਮਾਰ ਨੇ ਪੱਖੇ ਨਾਲ ਲਟਕ ਕੇ  ਫਾਹਾ ਲੈ ਲਿਆ। ਜਦ ਦੂਜੇ ਸਾਥੀ ਵਿਦਿਆਰਥੀ ਵਾਪਸ ਕਮਰੇ ’ਚ ਆਏ ਤਾਂ ਦਰਵਾਜਾ ਤੋੜ ਕੇ ਦੇਖਿਆ ਤਾਂ ਮੁਕੇਸ਼ ਕੁਮਾਰ ਪੱਖੇ ਨਾਲ ਲਟਕ ਰਿਹਾ ਸੀ। ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸੰਗਰੂਰ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ 11,343 ਮਾਮਲੇ ਕਣਕ ਦੀ ਪਰਾਲੀ ਨੂੰ ਅੱਗ ਲਾਉਣ ਦੇ ਹੋਏ ਰਿਕਾਰਡ

ਖ਼ੁਦਕੁਸ਼ੀ ਦਾ ਕਾਰਨ ਭਾਵੇਂ ਸਪਸ਼ਟ ਰੂਪ ’ਚ ਕੁਝ ਪਤਾ ਨਹੀਂ ਲੱਗ ਸਕਿਆ ਪਰ ਸਾਥੀ ਵਿਦਿਆਰਥੀਆਂ ਅਨੁਸਾਰ ਆਤਮਹੱਤਿਆ ਦਾ ਕਾਰਨ ਕੋਈ ਘਰੇਲੂ ਮਸਲਾ ਹੀ ਸਮਝਿਆ ਜਾਂਦਾ ਹੈ। ਜਿਸ ਕਾਰਨ ਮੁਕੇਸ਼ ਕੁਮਾਰ ਪਰੇਸ਼ਾਨ ਰਹਿੰਦਾ ਸੀ।  ਦੂਜੇ ਪਾਸੇ ਸਲਾਈਟ ਦੇ ਡੀਨ ਵੈੱਲਫੇਅਰ ਡ. ਰਜੇਸ਼ ਕੁਮਾਰ ਨੇ ਕਿਹਾ ਕਿ ਇਹ ਘਟਨਾ ਬੜੀ ਹੀ ਦੁਖਦਾਈ ਹੈ। ਇਸ ਸਬੰਧ ’ਚ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅੱਜ ਮ੍ਰਿਤਕ ਵਿਦਿਆਰਥੀ ਦੀ ਲਾਸ਼ ਮੌਰਚਰੀ ਸੰਗਰੂਰ ਵਿਖੇ ਰੱਖ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਮੁਕੇਸ਼ ਕੁਮਾਰ ਨੇ ਇਸੇ ਸਾਲ ਹੀ ਸਲਾਈਟ ਵਿਖੇ ਦਾਖਲਾ ਲਿਆ ਸੀ ।

ਇਹ ਵੀ ਪੜ੍ਹੋ :  ਵੀਡੀਓ ਬਣਾ ਕੇ ਫਾਹੇ ’ਤੇ ਲਟਕਿਆ ਮੁੰਡਾ, ਬੋਲਿਆ ‘ਮੈਂ ਪਲਕ ਨੂੰ ਪਿਆਰ ਕਰਦਾ ਸੀ, ਜੋ ਕਿਸੇ ਹੋਰ ਨਾਲ ਘੁੰਮ ਰਹੀ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

Anuradha

Content Editor

Related News