ਲੌਂਗੋਵਾਲ ਸਕੂਲ ਵੈਨ ਅਗਨੀਕਾਂਡ ਦਾ ਇਕ ਹੋਰ ਚਸ਼ਮਦੀਦ ਆਇਆ ਸਾਹਮਣੇ

Friday, Feb 21, 2020 - 10:19 PM (IST)

ਲੌਂਗੋਵਾਲ ਸਕੂਲ ਵੈਨ ਅਗਨੀਕਾਂਡ ਦਾ ਇਕ ਹੋਰ ਚਸ਼ਮਦੀਦ ਆਇਆ ਸਾਹਮਣੇ

ਲੌਗੋਵਾਲ,(ਵਸ਼ਿਸ਼ਟ) : ਲੌਂਗੋਵਾਲ ਸਕੂਲ ਵੈਨ ਅਗਨੀ ਕਾਂਡ 'ਚ ਚਾਰ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਦੀ ਬਹਾਦਰੀ 'ਤੇ ਸਵਾਲ ਉਠਾਉਣ ਵਾਲੇ ਵਿਅਕਤੀਆਂ ਨੂੰ ਵੀ ਇਕ ਹੋਰ ਚਸ਼ਮਦੀਦ ਨੇ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ। ਸਿਮਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦੁੱਲਟ ਪੱਤੀ ਲੌਂਗੋਵਾਲ ਨੇ ਉਨ੍ਹਾਂ ਵਿਅਕਤੀਆਂ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਇਸ ਘਟਨਾ 'ਚ 8 ਬੱਚਿਆਂ ਨੂੰ ਖੁਦ ਉਨ੍ਹਾਂ ਨੇ ਬਚਾਇਆ ਹੈ। ਸਿਮਰਜੀਤ ਨੇ ਕਿਹਾ ਕਿ ਦਾਅਵਾ ਕਰਨ ਵਾਲੇ ਵਿਅਕਤੀਆਂ ਤੋਂ ਮੈਂ ਕੁਝ ਸਮਾਂ ਪਹਿਲਾਂ ਘਟਨਾ ਸਥਾਨ 'ਤੇ ਪਹੁੰਚ ਗਿਆ ਸੀ ਅਤੇ ਵੈਨ 'ਚੋਂ 7 ਬੱਚੇ ਬਾਹਰ ਆ
ਚੁੱਕੇ ਸਨ ਅਤੇ ਇਕ ਬੱਚਾ ਬਾਹਰ ਕੱਢਿਆ ਜਾ ਰਿਹਾ ਸੀ ਅਤੇ ਡਰਾਈਵਰ ਵੱਲੋਂ ਜੱਦੋ-ਜਹਿਦ ਜਾਰੀ ਸੀ । ਅਮਨਦੀਪ ਵੱਲੋਂ ਸ਼ੀਸ਼ਾ ਤੋੜਨ ਵਾਲੀ ਗੱਲ ਭਾਵੇਂ ਮੈਨੂੰ ਅਸੰਭਵ ਜਾਪਦੀ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਬੱਚਿਆਂ ਨੂੰ ਬਾਹਰ ਕੱਢਣ 'ਚ ਅਮਨਦੀਪ ਕੌਰ ਨੇ ਵੀ ਮਦਦ ਕੀਤੀ ਹੋਵੇਗੀ। ਸਿਮਰਜੀਤ ਸਿੰਘ ਨੇ ਅਜਿਹੀ ਬਿਆਨਬਾਜੀ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਅਸੀਂ ਅਸਲੀ ਹੀਰੋ ਤਾਂ ਬਣਦੇ ਜੇਕਰ 4 ਮਾਸੂਮ ਬੱਚਿਆਂ ਨੂੰ ਬਚਾ ਲੈਂਦੇ। ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਦੀ ਬਹਾਦਰੀ ਤੇ ਕਿੰਤੂ ਪਰੰਤੂ ਕਰਨ ਵਾਲੇ ਵਿਅਕਤੀਆਂ ਨੇ ਵੈਨ 'ਚੋਂ ਕਿਸੇ ਬੱਚੇ ਨੂੰ ਬਾਹਰ ਨਹੀਂ ਕੱਢਿਆ, ਇਹ ਹੋ ਸਕਦਾ ਹੈ ਕਿ ਦੂਜੇ ਹਾਜ਼ਰ ਲੋਕਾਂ ਵਾਂਗ ਇਸ ਪੂਰੇ ਬਚਾਓ ਕਾਰਜਾਂ ਵਿੱਚ ਉਨ੍ਹਾਂ ਨੇ ਵੀ ਮਦਦ ਕੀਤੀ ਹੋਵੇ । ਕਸਬੇ ਦੇ ਅਗਾਂਹਵਧੂ ਅਤੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਰਾਜਸੀ ਜਾਂ ਸੁਆਰਥੀ ਰੰਗ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।


Related News