ਪੰਜਾਬ ''ਚ ਅੱਜ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ
Sunday, Aug 10, 2025 - 11:30 AM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਬਿਜਲੀ ਸਪਲਾਈ ਬੰਦ ਰਹਿਣ ਕਾਰਨ ਐਤਵਾਰ ਦੀ ਛੁੱਟੀ ਦਾ ਮਜ਼ਾ ਵੀ ਖ਼ਰਾਬ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਗਏ ਸੀਲ
ਜਲੰਧਰ 'ਚ ਲੱਗੇਗਾ ਲੰਬਾ ਪਾਵਰ ਕੱਟ
ਜਲੰਧਰ (ਪੁਨੀਤ)–10 ਅਗਸਤ ਨੂੰ ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ ਵਾਲਵ, ਦੋਆਬਾ, ਕਪੂਰਥਲਾ ਰੋਡ ਅਤੇ ਜਲੰਧਰ ਕੁੰਜ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਸ ਨਾਲ ਕਪੂਰਥਲਾ ਰੋਡ ਦੇ ਆਲੇ-ਦੁਆਲੇ ਦਾ ਇਲਾਕਾ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਅਤੇ ਜਲੰਧਰ ਕੁੰਜ ਸਮੇਤ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ ਨੇ ਕਿਹਾ ਹੁਣ ਨਸ਼ਾ ਮੁਕਤ ਹੋਵੇਗਾ ਸੂਬਾ
ਸੈਦਪੁਰਾ ਗਰਿੱਡ ਦੀ ਮੁਰੰਮਤ ਕਾਰਨ ਡੇਰਾਬੱਸੀ ਵਿਚ ਅੱਜ ਬਿਜਲੀ ਰਹੇਗੀ ਬੰਦ
ਡੇਰਾਬਸੀ (ਵਿਕਰਮਜੀਤ)- ਮੁਰੰਮਤ ਕਾਰਨ 220 ਕੇ.ਵੀ. ਸੈਦਪੁਰਾ ਤੋਂ 11 ਕੇ.ਵੀ. ਬੇਹੜਾ ਯੂ.ਪੀ.ਐੱਸ. ਫੀਡਰ ਦੀ ਬਿਜਲੀ ਸਪਲਾਈ ਅੱਜ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਬੰਦ ਰਹੇਗੀ। ਸੈਦਪੁਰਾ ਦਫ਼ਤਰ ਤੋਂ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੇਹੜਾ, ਹਰੀਪੁਰਾ ਹਿੰਦੂਆਂ, ਭਾਗਵਾਸ, ਬਹਾਦਰਗੜ੍ਹ, ਫਤਿਹਪੁਰ, ਕੂੜਾ ਵਾਲਾ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e