ਬਾਦਲ ਨੂੰ ਅੰਦਰ ਕਰੇ ਕਾਂਗਰਸ 'ਚ ਇੰਨਾ ਦਮ ਨਹੀਂ: ਰੱਖੜਾ (ਵੀਡੀਓ)

Monday, Apr 01, 2019 - 11:16 AM (IST)

ਨਾਭਾ (ਰਾਹੁਲ)—ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਤੋਂ ਅਕਾਲੀ ਦਲ ਦੇ ਸੁਭਾਵਿਕ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੇ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ 2 ਥਾਵਾਂ ਤੋਂ ਚੋਣ ਲੜ ਰਿਹਾ ਹੈ ਅਤੇ ਉਸ ਨੂੰ ਆਪਣੀ ਸੀਟ ਤੇ ਵਿਸਵਾਸ਼ ਨਹੀਂ ਹੀ ਕਿ ਉਹ ਜਿੱਤੇਗਾ ਜਾਂ ਨਹੀਂ। ਰੱਖੜਾ ਨੇ ਕਿਹਾ ਕਿ ਕਾਂਗਰਸ ਆਪਸੀ ਲੜਾਈ ਤੋਂ ਕਿਤੇ ਵੀ ਲੋਕਾਂ ਵਿਚ ਨਹੀਂ ਵਿਚਰੇ। ਸਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਵਿਖੇ ਬਿਆਨ ਦਿੱਤਾ ਕੀ ਅਸੀਂ ਬਾਦਲਾ ਨੂੰ ਜੇਲ 'ਚ ਠੋਕਾਂਗੇ ਤਾਂ ਰੱਖੜਾ ਨੇ ਰੰਧਾਵਾ ਦਾ ਜਵਾਬ ਦਿੰਦੇ ਕਿਹਾ ਕਿ ਕਾਂਗਰਸ 'ਚ ਐਨਾ ਦਮ ਨਹੀ ਹੈ ਇਹ ਆਪਣੀ ਤਿਆਰੀ ਕਰ ਲੈਣ। ਰੱਖੜਾ ਨੇ ਕਿਹਾ ਕਿ ਲੋਕਾਂ 'ਚ ਅਕਾਲੀ-ਭਾਜਪਾ 'ਚ ਬਹੁਤ ਰੁਝਾਨ ਹੈ ਅਤੇ ਲੋਕ ਮੋਦੀ ਤੇ ਬਹੁਤ ਵਿਸ਼ਵਾਸ ਕਰਦੇ ਹਨ। ਰੱਖੜਾ ਨੇ ਕੈਪਟਨ ਤੇ ਵਾਰ ਕਰਦਿਆਂ ਕਿਹਾ ਕਿ 900 ਕਰੋੜ ਵਰਲਡ ਬਂੈਕ ਦਾ ਪਿਆ ਸੀ ਪਰ ਉਹ ਉਸੇ ਤਰ੍ਹਾਂ ਹੀ ਪਿਆ ਹੈ ਅਤੇ ਕੈਪਟਨ ਨੇ ਕਿਸੇ ਵੀ ਤਰ੍ਹਾਂ ਦੀ ਡਵੈਲਪਮੈਟ ਨਹੀਂ ਕੀਤੀ ਅਤੇ ਪਟਿਆਲਾ ਵਿਚ ਕੈਪਟਨ ਕਦੇ ਨਹੀਂ ਆਇਆ। 
ਇਸ ਮੌਕੇ ਸੋਮਣੀ ਅਕਾਲੀਦਲ ਦੇ ਜਨਰਲ ਕੌਂਸਲ ਦੇ ਮੈਂਬਰ ਅਸ਼ੋਕ ਬਾਂਸਲ ਨੇ ਕਿਹਾ ਕਿ ਜੋ ਮੈਨੂੰ ਹਾਈਕਮਾਂਡ ਨੇ ਨਵੀਂ ਜ਼ਿੰਮੇਵਾਰੀ ਸੌਪੀ ਹੈ ਉਸ 'ਤੇ ਮੈ ਖਰਾ ਉਤਰਾਂਗਾ ਅਤੇ ਲੋਕ ਸਭਾ ਚੋਣਾਂ 'ਚ ਅਕਾਲੀਦਲ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਾਗੇ। 


author

Shyna

Content Editor

Related News