ਢੀਂਡਸਾ ਦਾ ਭਗਵੰਤ ਮਾਨ ''ਤੇ ਵਾਰ
Sunday, Mar 17, 2019 - 06:06 PM (IST)
ਸੰਗਰੂਰ : ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ ਹੈ। ਢੀਂਡਸਾ ਮੁਤਾਬਕ ਭਗਵੰਤ ਮਾਨ ਨੇ ਪੰਜ ਸਾਲ ਗੱਲਾਂ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਭਗਵੰਤ ਮਾਨ ਵਲੋਂ ਗ੍ਰਾਂਟਾਂ ਵੰਡਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਗ੍ਰਾਂਟਾਂ ਤਾਂ ਹਰ ਐੱਮ. ਪੀ. ਵੰਡਦਾ ਹੈ ਜਦਕਿ ਭਗਵੰਤ ਮਾਨ ਨੇ ਸੰਗਰੂਰ ਦਾ ਪੰਜ ਸਾਲਾਂ ਵਿਚ ਕੁਝ ਖਾਸ ਵਿਕਾਸ ਨਹੀਂ ਕੀਤਾ। ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਪਿਛਲੀਆਂ ਚੋਣਾਂ ਵਿਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਪਰ ਉਹ ਪੂਰੀਆਂ ਨਹੀਂ ਹੋਈਆਂ ਹਨ।
ਇਸ ਦੇ ਨਾਲ ਹੀ ਸੰਗਰੂਰ ਲੋਕ ਸਭਾ ਸੀਟ 'ਤੇ ਅਕਾਲੀ ਦਲ ਵਲੋਂ ਕਿਸੇ ਵੱਡੇ ਚਿਹਰੇ ਨੂੰ ਉਤਾਰਨ ਦੀ ਚਰਚਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਇਸ 'ਤੇ ਵਿਚਾਰ ਕਰ ਰਹੀ ਹੈ ਅਤੇ ਜਲਦ ਹੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ।