ਜਲੰਧਰ-ਮੁਕਤਸਰ ਦੇ ਐੱਸ. ਐੱਸ. ਪੀ. ਤੋਂ ਅਕਾਲੀ ਔਖੇ, ਚੋਣ ਕਮਿਸ਼ਨ ਤੋਂ ਮੰਗੀ ਕਾਰਵਾਈ
Friday, Mar 15, 2019 - 06:46 PM (IST)

ਜਲੰਧਰ : ਲੋਕ ਸਭਾ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਜਲੰਧਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਨੂੰ ਬਦਲਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਮੁੱਖ ਚੋਣ ਅਫਸਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਲੰਧਰ ਦਿਹਾਤੀ 'ਚ ਤਾਇਨਾਤ ਐੱਸ. ਐੱਸ. ਪੀ. ਨਵਜੋਤ ਸਿੰਘ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ ਸੋਨੂੰ ਢੇਸੀ ਓ. ਐੱਸ. ਡੀ. ਮੁੱਖ ਮੰਤਰੀ ਪੰਜਾਬ ਦੇ ਸਕੇ ਭਰਾ ਮਨਜੀਤ ਸਿੰਘ ਢੇਸੀ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ 'ਚ ਤਾਇਨਾਤ ਹਨ।
ਉਪਰੋਕਤ ਦੋਵੇਂ ਅਫਸਰ ਕਾਂਗਰਸ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ, ਜਿਸ ਕਰਕੇ ਨਿਰਪੱਖ ਚੋਣਾਂ ਨਹੀਂ ਹੋ ਸਕਦੀਆਂ। ਜਿਸ ਦੇ ਚੱਲਦੇ ਉਕਤ ਅਫਸਰਾਂ ਦੀ ਥਾਂ ਆਈ. ਪੀ. ਐੱਸ. ਅਫਸਰ ਨਿਯੁਕਤ ਕੀਤੇ ਜਾਣ ਅਤੇ ਇਨ੍ਹਾਂ ਜ਼ਿਲਿਆਂ 'ਚ ਲੱਗੇ ਥਾਣਾ ਮੁਖੀਆਂ 'ਤੇ ਵੀ ਨਜ਼ਰਸਾਨੀ ਕੀਤੀ ਜਾਵੇ ਤਾਂ ਜੋ ਚੋਣਾਂ ਦਾ ਕੰਮ ਨਿਰਪੱਖ ਢੰਗ ਅਤੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕੇ।