ਫਤਿਹਗੜ੍ਹ ਸਾਹਿਬ ਤੋਂ ''ਆਪ'' ਨੇ ਬਦਲਿਆ ਉਮੀਦਵਾਰ
Tuesday, Apr 16, 2019 - 05:30 PM (IST)

ਜਲੰਧਰ : ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਸੰਸਦੀ ਸੀਟ ਲਈ ਉਮੀਦਵਾਰ ਬਦਲ ਦਿੱਤਾ ਹੈ। ਆਮ ਆਦਮੀ ਪਾਰਟੀ ਵਲੋਂ ਪਹਿਲਾਂ ਐਲਾਨੇ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਨੂੰ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਚੋਣ ਮਾਮਲਿਆਂ ਦੇ ਇੰਚਾਰਜ ਅਮਨ ਅਰੋੜਾ ਨੇ ਜਲੰਧਰ ਵਿਖੇ ਹਰਬੰਸ ਕੌਰ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਬਾਅਦ ਕੀਤਾ।
ਹਰਬੰਸ ਕੌਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹੈ। ਇਸ ਤੋਂ ਪਹਿਲਾਂ ਹਰਬੰਸ ਕੌਰ 2012 'ਚ ਬੱਸੀ ਪਠਾਣਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਜਿਸ ਵਿਚ ਉਹ ਅਕਾਲੀ ਦਲ ਦੇ ਜਸਟਿਸ ਨਿਰਮਲ ਸਿੰਘ ਹੱਥੋਂ ਹਾਰ ਗਏ ਸਨ। ਹਰਬੰਸ ਕੌਰ ਪਹਿਲੀ ਲੋਕ ਸਭਾ ਚੋਣਾਂ ਲੜ ਰਹੇ ਹਨ।