ਸੋਸ਼ਲ ਮੀਡੀਆ ''ਤੇ ਉੱਡ ਰਹੇ ਮਜ਼ਾਕ ਦਾ ਨੀਟੂ ਸ਼ਟਰਾਂ ਵਾਲੇ ਨੇ ਇੰਝ ਦਿੱਤਾ ਜਵਾਬ (ਤਸਵੀਰਾਂ)

05/25/2019 6:54:28 PM

ਜਲੰਧਰ (ਸੋਨੂੰ)— ਲੋਕ ਸਭਾ ਚੋਣਾਂ ਤੋਂ ਬਾਅਦ ਸੁਰਖੀਆਂ 'ਚ ਆਏ ਨੀਟੂ ਸ਼ਰਟਾਂਵਾਲਾ ਇਸ ਸਮੇਂ ਕਾਫੀ ਲੋਕ ਪ੍ਰਸਿੱਧ ਕਾਫੀ ਹੋ ਗਏ ਹਨ। ਨੀਟੂ ਨੇ ਲੋਕ ਸਭਾ ਚੋਣਾਂ 'ਚ ਕੁੱਲ 856 ਵੋਟਾਂ ਲਈਆਂ ਹਨ ਪਰ ਆਪਣੇ ਇਲਾਕੇ ਦੇ 106 ਨੰਬਰ ਬੂਥ 'ਚੋਂ ਸਿਰਫ 5 ਵੋਟਾਂ ਮਿਲਣ 'ਤੇ ਉਹ ਕਾਫੀ ਪਰੇਸ਼ਾਨ ਹਨ। ਇਸੇ ਬੂਥ 'ਤੇ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰਾਂ ਦੀਆਂ ਵੀ ਵੋਟਾਂ ਸਨ। ਨੀਟੂ ਇਸੇ ਗੱਲ ਨੂੰ ਲੈ ਕੇ ਅੜ੍ਹੇ ਹਨ ਕਿ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਪਾਈਆਂ ਪਰ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਗਲਤਫਹਿਮੀ ਹੋ ਗਈ ਹੈ। ਦਰਅਸਲ ਵੋਟਾਂ ਦੀ ਗਿਣਤੀ ਦੌਰਾਨ ਵੋਟਿੰਗ ਕੇਂਦਰ ਤੋਂ ਜਦੋਂ ਨੀਟੂ ਬਾਹਰ ਆਏ ਤਾਂ ਉਹ ਰੋ ਪਏ। ਉਨ੍ਹਾਂ ਕਿਹਾ ਕਿ ਮੁਹੱਲੇ ਵਾਲਿਆਂ ਨੇ ਕਸਮ ਖਾ ਕੇ ਵੋਟਾਂ ਪਾਉਣ ਦੀ ਗੱਲ ਕੀਤੀ ਸੀ ਪਰ 106 ਨੰਬਰ ਬੂਥ 'ਚੋਂ ਸਿਰਫ 5 ਵੋਟਾਂ ਹੀ ਪਈਆਂ। 

PunjabKesari

ਸੋਸ਼ਲ ਮੀਡੀਆ 'ਤੇ ਉੱਡ ਰਹੇ ਮਜ਼ਾਕ ਨੂੰ ਲੈ ਕੇ ਨੀਟੂ ਨੇ ਕੀਤੀ ਲੋਕਾਂ ਨੂੰ ਅਪੀਲ
ਨੀਟੂ ਸ਼ਟਰਾਂ ਵਾਲੇ ਦਾ ਰੋਣ ਵਾਲਾ ਵੀਡੀਓ ਟਿਕ-ਟਾਕ, ਵਸਟਐਪ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਦੋਆਬਾ ਚੌਕ ਇਲਾਕੇ ਦਾ ਰਹਿਣ ਵਾਲੇ ਨੀਟੂ ਇਸ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਲੋਕਾਂ ਨੂੰ ਖੁਸ਼ ਰਹਿਣ ਦੀ ਅਪੀਲ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਖੁਸ਼ ਰਹਿਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਉੱਡ ਰਹੇ ਆਪਣੇ ਮਜ਼ਾਕ ਬਾਰੇ ਗੱਲਬਾਤ ਕਰਦੇ ਹੋਏ ਨੀਟੂ ਨੇ ਕਿਹਾ ਹੈ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਮਜ਼ਾਕ ਨਾ ਬਣਾਇਆ, ਆਖਿਰ ਉਹ ਵੀ ਇਕ ਇਨਸਾਨ ਹਨ ਅਤੇ ਮਜ਼ਾਕ ਨਾ ਬਣਾਇਆ ਜਾਵੇ। ਨੀਟੂ ਅਜੇ ਇਸੇ ਗੱਲ 'ਤੇ ਕਾਇਮ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਵਾਲੇ 106 ਨੰਬਰ ਬੂਥ ਤੋਂ 5 ਵੋਟਾਂ ਮਿਲੀਆਂ ਅਤੇ ਜਦਕਿ ਉਨ੍ਹਾਂ ਨੂੰ ਜਿੱਤਣ ਦੀ ਉਮੀਦ ਸੀ ਕਿਉਂਕਿ ਲੋਕਾਂ ਨੇ ਬਹੁਤ ਭਰੋਸਾ ਦਿੱਤਾ ਸੀ। 

PunjabKesariਉਥੇ ਹੀ ਨੀਟੂ ਸ਼ਟਰਾਂ ਵਾਲੇ ਦੇ ਵੱਡੇ ਭਰਾ ਨੇ ਕਿਹਾ ਕਿ ਪਰਿਵਾਰ 'ਚ ਸਭ ਨੇ, ਜਿਨ੍ਹਾਂ 'ਚ ਉਸ ਦੀ ਪਤਨੀ, ਮਾਂ ਅਤੇ ਨੀਟੂ ਦੀ ਪਤਨੀ ਅਤੇ ਭੈਣਾਂ ਸਮੇਤ ਭੈਣ ਦੇ ਬੱਚਿਆਂ ਦੀਆਂ ਵੋਟਾਂ ਸ਼ਾਮਲ ਹਨ, ਸਾਰਿਆਂ ਨੇ ਨੀਟੂ ਨੂੰ ਵੋਟਾਂ ਪਾਈਆਂ ਸਨ ਪਰ ਚੋਣ ਸਟਾਫ ਨੇ ਉਨ੍ਹਾਂ ਨੂੰ ਪ੍ਰੈਸ਼ਰ 'ਚ ਲਿਆ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਗਲਤੀ ਲੱਗ ਗਈ ਕਿ ਉਸ ਮਸ਼ੀਨ ਤੋਂ ਉਨ੍ਹਾਂ ਨੂੰ 5 ਵੋਟਾਂ ਮਿਲੀਆਂ ਜਦਕਿ ਉਹ ਕਿਸੇ ਹੋਰ ਇਲਾਕੇ ਦੀਆਂ ਸਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਕਾਫੀ ਸੋਸ਼ਲ ਵਰਕਰ ਬਣ ਗਏ ਹਨ। ਉਨਾਂ ਕਿਹਾ ਕਿ ਘਰ ਵਾਲਿਆਂ ਨੇ ਨੀਟੂ ਨੂੰ ਰੋਕਿਆ ਸੀ ਪਰ ਉਹ ਚੋਣ ਲੜਨ 'ਤੇ ਅੜੇ ਰਹੇ। 
 

PunjabKesariਨੀਟੂ ਦੇ ਗੁਆਂਢੀ ਰਹਿ ਚੁੱਕੇ ਸ਼ਖਸ ਦਾ ਕਹਿਣਾ ਸੀ ਕਿ ਨੀਟੂ ਬਹੁਤ ਹੀ ਨੇਕ ਦਿਲ ਹਨ ਅਤੇ ਸਾਰਿਆਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦੀ ਵੋਟ ਕਿਸੇ ਹੋਰ ਥਾਂ ਸੀ ਅਤੇ ਸਾਰੇ ਪਰਿਵਾਰ ਨੇ ਨੀਟੂ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਨੀਟੂ ਨੇ ਇੰਨੀ ਵੱਡੀ ਚੋਣ ਲੜੀ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੀ ਚੋਣ ਲੜਨ ਦਾ ਕੰਮ ਬੜਾ ਔਖਾ ਹੁੰਦਾ ਹੈ, ਫਿਰ ਵੀ ਉਸ ਨੇ ਹੌਸਲਾ ਕਰਕੇ ਚੋਣਾਂ ਲੜੀਆਂ।


shivani attri

Content Editor

Related News