ਲੋਕ ਸਭਾ ਚੋਣਾਂ: ਜਲੰਧਰ 'ਚ ਕੁੱਲ 62.89 ਫੀਸਦੀ ਹੋਈ ਵੋਟਿੰਗ

Sunday, May 19, 2019 - 03:39 PM (IST)

ਜਲੰਧਰ (ਪੁਨੀਤ, ਸੁਧੀਰ, ਜਸਪ੍ਰੀਤ)— 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਨੂੰ ਖਤਮ ਹੋ ਗਈ। ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਜਲੰਧਰ ਸ਼ਹਿਰ 'ਚ ਪੈਰਾ-ਮਿਲਟਰੀ ਫੋਰਸ, ਸੀਮਾ ਸੁਰੱਖਿਆ ਬਲ, ਸੈਂਟਰਲ ਰਿਜ਼ਰਵ ਫੋਰਸ, ਇੰਡੋ-ਤਿੱਬਤ ਬਾਰਡਰ ਫੋਰਸ ਅਤੇ ਰੇਲਵੇ ਸੁਰੱਖਿਆ ਬਲ ਦੀਆਂ ਕੁੱਲ 12 ਕੰਪਨੀਆਂ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਜਲੰਧਰ 'ਚ ਕੁੱਲ 62.89 ਫੀਸਦੀ ਵੋਟਿੰਗ ਹੋਈ। ਜਲੰਧਰ ਦੀ ਲੋਕ ਸਭਾ ਸੀਟ ਤੋਂ 16.15 ਲੱਖ ਵੋਟਰ ਹਨ, ਜੋ ਲੋਕ ਸਭਾ ਹਲਕਾ ਜਲੰਧਰ ਤੋਂ ਚੋਣਾਂ ਲੜ ਰਹੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 1950 'ਤੇ ਕਾਲ ਕਰ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਜੋ ਵਰਕਰ ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਤ ਨਹੀਂ ਹਨ ਪਰ ਉਨ੍ਹਾਂ ਦੀ ਚੋਣ ਡਿਊਟੀ ਲੱਗੀ ਹੈ, ਉਹ ਫਾਰਮ ਨੰਬਰ 12 ਭਰ ਕੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ। ਜ਼ਿਲੇ ਦੇ 11528 ਅਸਮਰੱਥ ਵੋਟਰਾਂ ਨੂੰ ਪਿਕ ਐਂਡ ਡਰਾਪ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 

ਇਸੇ ਤਰ੍ਹਾਂ ਕਰਤਾਰਪੁਰ (33) 'ਚ ਕੁੱਲ 63 ਫੀਸਦੀ ਵੋਟ ਪੋਲ ਰਿਕਾਰਡ ਕੀਤੀ ਗਈ। ਇਸ ਦੌਰਾਨ ਬੂਥ ਨੰਬਰ 51 ਰਾਮਗੜੀਆ ਸਕੂਲ 'ਚ ਇਕ ਘੰਟਾ 64 ਨੰਬਰ ਬੂਥ ਪਿੰਡ ਟਾਹਲੀ ਸਾਬ੍ਹ 'ਚ 40 ਮਿੰਟ, ਪਿੰਡ ਲਿੱਦੜਾ 'ਚ ਕਰੀਬ ਡੇਢ ਘੰਟੇ ਵੋਟਿੰਗ ਮਸ਼ੀਨਾਂ ਖਰਾਬ ਰਹੀਆਂ। ਠੀਕ ਕਰਨ ਤੋਂ ਬਾਅਦ ਹੁਣ ਉਥੇ ਸ਼ਾਂਤੀਮਈ ਢੰਗ ਨਾਲ ਵੋਟਰ ਵੋਟਾਂ ਪਾਉਣ ਦਾ ਕੰਮ ਕਰ ਰਹੇ ਹਨ।  ਚੋਣਾਂ ਦੇ ਕਾਰਨ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ 12 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਦੇ 768 ਜਵਾਨਾਂ ਦੇ ਨਾਲ ਪੰਜਾਬ ਪੁਲਸ ਦੇ 1810 ਜਵਾਨ ਵੀ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਗਏ ਹਨ। ਕਮਿਸ਼ਨਰੇਟ ਪੁਲਸ ਦੇ ਅਧੀਨ ਕੁੱਲ 705 ਪੋਲਿੰਗ ਬੂਥ ਹਨ, ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਤੋਂ ਸੰਤੋਖ ਚੌਧਰੀ ਅਤੇ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੂੰ ਉਮੀਦਵਾਰ ਵਜੋਂ ਐਲਨਿਆ ਗਿਆ ਹੈ। ਇਸ ਦੇ ਨਾਲ ਹੀ 'ਆਪ' ਵੱਲੋਂ ਜਸਟਿਸ ਜ਼ੋਰਾ ਸਿੰਘ ਅਤੇ ਪੀ. ਡੀ. ਏ. ਵੱਲੋਂ ਬਲਵਿੰਦਰ ਕੁਮਾਰ ਨੂੰ ਚੋਣ ਅਖਾੜੇ 'ਚ ਉਤਾਰਿਆ ਹੈ।

ਹਲਕੇ 2 ਵਜੇ ਤੱਕ ਦੀ ਵੋਟਿੰਗ 3 ਵਜੇ ਤੱਕ ਦੀ ਵੋਟਿੰਗ 5 ਵਜੇ ਤੱਕ ਦੀ ਵੋਟਿੰਗ ਕੁੱਲ ਵੋਟਿੰਗ
ਜਲੰਧਰ ਕੈਂਟ 34.76% 44.90% 54.00% 60.00%
ਕਰਤਾਰਪੁਰ  35.20% 46.20% 55.02% 63.00%
ਫਿਲੌਰ 40.00% 47.00% 57.00% 62.00%
ਨਕੋਦਰ  37.00% 47.50% 57.50% 61.50%
ਸ਼ਾਹਕੋਟ 35.00% 47.00% 58.00% 64.00%
ਜਲੰਧਰ ਵੈਸਟ  37.34% 49.38% 60.31% 64.13%
ਜਲੰਧਰ ਸੈਂਟਰਲ  34.00% 43.55% 53.90% 58.09%
ਜਲੰਧਰ ਨਾਰਥ  35.00% 45.00% 55.00% 64.15%
ਆਦਮਪੁਰ 39.45% 48.13% 57.49% 62.97%

 

PunjabKesari

ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਸੰਪੰਨ ਹੋਣ ਕਾਰਨ ਕਮਿਸ਼ਨਰੇਟ ਪੁਲਸ ਨੇ ਸੁੱਖ ਦਾ ਸਾਹ ਲਿਆ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ, ਹਾਲਾਂਕਿ ਨਹਿਰੂ ਗਾਰਡਨ ਰੋਡ 'ਤੇ ਪੁਲਸ ਨੂੰ ਕੁਝ ਹੰਗਾਮੇ ਦੀ ਸੂਚਨਾ ਮਿਲੀ ਅਤੇ ਪੁਲਸ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾ ਲਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਵੇਰੇ ਹੀ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖੁਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਸਾਰਾ ਦਿਨ ਫੀਲਡ 'ਚ ਰਹੇ ਅਤੇ ਉਨ੍ਹਾਂ ਨੇ ਸ਼ਹਿਰ 'ਚ ਕਈ ਪੋਲਿੰਗ ਬੂਥਾਂ ਦਾ ਦੌਰਾ ਵੀ ਕੀਤਾ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਪੂਰੇ ਸ਼ਹਿਰ ਅਤੇ ਐਂਟਰੀ ਪੁਆਇੰਟਾਂ 'ਤੇ ਪੈਰਾ-ਮਿਲਟਰੀ ਫੋਰਸ ਦੇ ਨਾਲ-ਨਾਲ ਪੁਲਸ ਕਰਮਚਾਰੀਆਂ ਵੱਲੋਂ ਵਿਸ਼ੇਸ਼ ਨਾਕਾਬੰਦੀ ਅਤੇ ਕਈ ਥਾਵਾਂ 'ਤੇ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ।

ਸੰਵੇਦਨਸ਼ੀਲ ਬੂਥਾਂ 'ਤੇ ਰਹੀ ਸਖਤ ਸੁਰੱਖਿਆ, ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਰਹੇ ਤਾਇਨਾਤ
ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ 'ਚ ਪੋਲਿੰਗ ਬੂਥਾਂ 'ਤੇ ਪੁਲਸ ਦੀ ਸਖਤ ਸੁਰੱਖਿਆ ਰਹੀ। ਖੇਤਰਾਂ 'ਚ ਪੁਲਸ ਵੱਲੋਂ ਪੈਰਾ-ਮਿਲਟਰੀ ਫੋਰਸ ਦੇ ਨਾਲ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਬੂਥਾਂ ਦੇ ਅੰਦਰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਹਿਰ ਦੇ ਬਸਤੀਆਂ ਖੇਤਰ, ਕੈਂਟ ਖੇਤਰ, ਭਾਰਗੋ ਕੈਂਪ ਖੇਤਰ 'ਚ 4 ਏ. ਸੀ. ਪੀ. ਤੇ 4 ਥਾਣਾ ਮੁਖੀ ਵੀ ਭਾਰੀ ਪੁਲਸ ਫੋਰਸ ਦੇ ਨਾਲ ਤਾਇਨਾਤ ਰਹੇ।

PunjabKesari

ਜਲੰਧਰ ਲੋਕ ਸਭਾ ਦੇ ਹਲਕੇ ਅਧੀਨ 9 ਵਿਧਾਨ ਸਭਾ ਖੇਤਰ ਹਨ, ਜਿਨ੍ਹਾਂ 'ਚ ਕੁੱਲ 1863 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਫਿਲੌਰ 'ਚ 236, ਨਕੋਦਰ 'ਚ 247, ਸ਼ਾਹਕੋਟ 'ਚ 244, ਕਰਤਾਰਪੁਰ 'ਚ 219, ਜਲੰਧਰ ਪੱਛਮੀ 'ਚ 163, ਜਲੰਧਰ ਸੈਂਟਰਲ 'ਚ 160, ਜਲੰਧਰ ਨਾਰਥ 'ਚ 176, ਵਿਧਾਨ ਸਭਾ ਖੇਤਰ ਜਲੰਧਰ ਕੈਂਟ 'ਚ 205 ਅਤੇ ਵਿਧਾਨ ਸਭਾ ਖੇਤਰ ਆਦਮਪੁਰ 'ਚ 213 ਪੋਲਿੰਗ ਬੂਥਾਂ ਦੀ ਸਥਾਪਨਾ ਕੀਤੀ ਗਈ। ਇਸ ਵੋਟਿੰਗ ਲਈ 6531 ਵੀ. ਵੀ. ਪੈਟ. ਮਸ਼ੀਨਾਂ ਤੋਂ ਇਲਾਵਾ 4299 ਬੈਲੇਟ ਯੂਨਿਟ, 2180 ਕੰਟਰੋਲ ਯੂਨਿਟ ਰੱਖੇ ਗਏ। ਇਨ੍ਹਾਂ 'ਚ ਰਿਜ਼ਰਵ ਮਸ਼ੀਨਾਂ ਵੀ ਸ਼ਾਮਲ ਸਨ ਤਾਂ ਕਿ ਮਸ਼ੀਨ 'ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆਉਣ 'ਤੇ ਉਸ ਨੂੰ ਬਦਲਿਆ ਜਾ ਸਕੇ। ਜ਼ਿਲੇ 'ਚ 23000 ਵਰਕਰ ਚੋਣ ਡਿਊਟੀ 'ਤੇ ਤਾਇਨਾਤ ਹਨ, ਜਿਸ 'ਚ 10 ਹਜ਼ਾਰ ਦੇ ਲਗਭਗ ਔਰਤਾਂ ਹਨ। ਹਰੇਕ ਵਿਧਾਨ ਸਭਾ ਹਲਕੇ 'ਚ 2 ਨੋਡਲ ਅਫਸਰ ਤਾਇਨਾਤ ਕੀਤੇ ਗਏ ਸਨ। 

 


shivani attri

Content Editor

Related News