ਲੋਕ ਸਭਾ ਚੋਣਾਂ: ਤਿਆਰੀਆਂ ਮੁਕੰਮਲ, ਪੋਲਿੰਗ ਮਸ਼ੀਨਾਂ ਲੈ ਕੇ ਬੂਥਾਂ ''ਤੇ ਪੁੱਜੇ ਸੁਰੱਖਿਆ ਕਰਮਚਾਰੀ

Saturday, May 18, 2019 - 05:12 PM (IST)

ਲੋਕ ਸਭਾ ਚੋਣਾਂ: ਤਿਆਰੀਆਂ ਮੁਕੰਮਲ, ਪੋਲਿੰਗ ਮਸ਼ੀਨਾਂ ਲੈ ਕੇ ਬੂਥਾਂ ''ਤੇ ਪੁੱਜੇ ਸੁਰੱਖਿਆ ਕਰਮਚਾਰੀ

ਫਿਲੌਰ (ਮੁਨੀਸ਼)— 19 ਮਈ ਯਾਨੀ ਐਤਵਾਰ ਨੂੰ ਪੰਜਾਬ 'ਚ 13 ਲੋਕ ਸਭਾ ਸੀਟਾਂ 'ਤੇ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਫਿਲੌਰ ਦੇ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਫਿਲੌਰ ਹਲਕੇ 'ਚ 236 ਬੂਥ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਇਨ੍ਹਾਂ ਬੂਥਾਂ 'ਤੇ ਪੁਲਸ ਕਰਮਚਾਰੀਆਂ ਸਮੇਤ ਪੈਰਾ-ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।

PunjabKesari

ਇਨ੍ਹਾਂ ਕਰਮਚਾਰੀ ਅਫਸਰਾਂ ਨੂੰ ਪੋਲਿੰਗ ਮਸ਼ੀਨਾਂ ਦੇ ਕੇ ਸਰਕਾਰੀ ਬੱਸਾਂ ਅਤੇ ਸਖਤ ਸੁਰੱਖਿਆ ਪ੍ਰਬੰਧਾਂ 'ਚ ਡਿਊਟੀਆਂ ਵਾਲੀਆਂ ਥਾਵਾਂ 'ਤੇ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਮਸ਼ੀਨਾਂ 'ਚ ਨੁਕਸ ਪੈਣ ਦੀ ਸੂਰਤ 'ਚ ਮਾਹਿਰਾਂ ਦੀਆਂ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਖਰਾਬੀ ਨੂੰ ਦੂਰ ਕਰਨ ਲਈ ਤੁਰੰਤ ਮੌਕੇ 'ਤੇ ਪਹੁੰਚ ਕੇ ਠੀਕ ਕਰਨਗੇ। 


author

shivani attri

Content Editor

Related News