ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਕੀ ਕਹਿ ਗਏ ਖਹਿਰਾ, ਦਿੱਤਾ ਵਿਵਾਦਤ ਬਿਆਨ

05/13/2019 7:03:46 PM

ਰੂਪਨਗਰ (ਸੱਜਣ ਸੈਣੀ)— ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਰ. ਐੱਸ. ਐੱਸ ਦਾ ਏਜੰਟ ਦੱਸਦੇ ਹੋਏ ਵਿਵਾਦਤ ਬਿਆਨ ਦੇ ਦਿੱਤਾ। ਪ੍ਰਕਾਸ਼ ਸਿੰਘ ਬਾਦਲ 'ਤੇ ਸ਼ਬਦੀ ਹਮਲਾ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਤਾਂ ਐਵੇ ਹੀ ਇਸ ਦੇ ਪਿੱਛੇ ਲੱਗੇ ਹੋ ਤੁਸੀਂ ਬਾਦਲ ਦਾ ਪਜਾਮਾ ਖੁੱਲ੍ਹਵਾ ਕੇ ਦੇਖੋ ਇਸ ਦੇ ਕਛਹਿਰੇ ਹੇਠਾ ਖਾਕੀ ਨਿੱਕਰ ਹੈ, ਇਹ ਸਿੱਖ ਨਹੀਂ ਸਗੋਂ ਸਿੱਖ ਵਿਰੋਧੀ ਹੈ। ਖਹਿਰਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪੀ. ਡੀ. ਏ. ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ (ਬਸਪਾ) ਦੇ ਹੱਕ 'ਚ ਚੋਣ ਰੈਲੀ 'ਚ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਅੱਗੇ ਖਹਿਰਾ ਨੇ ਕਿਹਾ ਮੋਦੀ ਅਤੇ ਬਾਦਲ ਫਿਰਕਾ ਪ੍ਰਸਤ ਹਨ। ਇਹ ਲੋਕਾਂ 'ਚ ਆਪਸ 'ਚ ਲੜਾ ਕੇ, ਵੰਡੀਆਂ ਪੁਆ ਕੇ ਅਤੇ ਲੋਕਾਂ ਨੂੰ ਮਰਵਾ ਕੇ ਆਪਣਾ ਰਾਜ ਬਹਾਲ ਕਰਦੇ ਹਨ।

PunjabKesari

ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਅਖੋਤੀ ਬਾਦਲਾਂ ਨੇ ਬਾਇਬਲ ਕਲਾਂ ਇਨਸਾਫ ਲਈ ਧਰਨਾ ਦੇ ਰਹੇ ਸਿੱਖਾਂ ਦਾ ਸਾਥ ਨਹੀਂ ਦਿੱਤਾ ਸਗੋਂ ਸਿੱਖ ਸੰਗਤਾਂ ਦੇ ਕਈ ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਪਣੇ ਪੁਲਸ ਮੁਲਾਜ਼ਮਾਂ ਨੂੰ ਬਚਾਉਣ ਲਈ ਅਣਪਛਾਤੇ ਪੁਲਸ ਮੁਲਾਜ਼ਮਾਂ 'ਤੇ ਮੁਕੱਦਮਾ ਦਰਜ ਕੀਤਾ ਸੀ। ਹੁਣ ਕਾਂਗਰਸੀ ਮੁੱਖ ਮੰਤਰੀ ਕੈਪਟਨ ਵੀ ਬਾਦਲਾਂ ਨੂੰ ਬਚਾਉਣ ਲਈ ਕਦੇ ਕਮਿਸ਼ਨ ਦਾ ਗਠਨ ਕਰਨ ਦਾ ਡਰਾਮਾ ਕਰ ਰਹੇ ਹਨ ਅਤੇ ਕਦੇ ਸਿੱਟ ਦਾ ਜਦੋਂ ਕਿ ਕਾਂਗਰਸੀ ਅਤੇ ਬਾਦਲ ਆਪਸ 'ਚ ਫਰੈਂਡਲੀ ਮੈਚ ਖੇਡ ਰਹੇ ਹਨ। ਖਹਿਰਾ ਨੇ ਕਿਹਾ ਵਿਧਾਨ ਸਭਾ 'ਚ ਅਕਾਲੀ ਅਤੇ ਕਾਂਗਰਸੀਆਂ ਨੇ ਆਪਸ 'ਚ ਮਿਲ ਕੇ ਮਤਾ ਪਾਸ ਕਰ ਲਿਆ ਕਿ ਜਿੰਨੀ ਵਾਰੀ ਹਲਕਾ ਵਿਧਾਇਕ ਬਣਨਗੇ, ਉਨੀਆਂ ਹੀ ਪੈਨਸ਼ਨਾਂ ਮਿਲਣਗੀਆਂ, ਜਿਸ ਕਰਕੇ ਹੁਣ ਬਾਦਲ 9 ਵਾਰੀ ਵਿਧਾਇਕ ਬਣਨ ਦੀ ਪੈਨਸ਼ਨ 5.26 ਲੱਖ ਰੁਪਏ ਕੈਪਟਨ ਨੇ ਲਗਾਈ ਹੈ। 

ਖਹਿਰਾ ਨੇ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਪਹਿਲੇ ਮਹੀਨੇ 'ਚ ਸੁਖਬੀਰ ਬਾਦਲ ਦੀਆਂ ਵੱਡੀਆਂ-ਵੱਡੀਆਂ ਅਤੇ ਕਰੋੜਾਂ ਦੀਆਂ 600 ਬੱਸਾਂ ਖੋਹ ਕੇ ਬੇਰੋਜ਼ਗਾਰ ਨੋਜਵਾਨਾਂ 'ਚ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਾ ਤਾਂ ਬਾਦਲ ਅਤੇ ਨਾ ਹੀ ਕਾਂਗਰਸ ਪੰਜਾਬ ਦਾ ਭਲਾ ਸੋਚਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪੰਜਾਬ ਨੂੰ ਲੁੱਟ ਲੁੱਟ ਕੇ 2.50 ਲੱਖ ਕਰੋੜ ਦਾ ਕਰਜਾਈ ਬਣਾ ਕੇ ਰੱਖ ਦਿੱਤਾ ਹੈ। ਇਹ ਦੋਵੇਂ ਫਰੈਂਡਲੀ ਮੈਚ ਖੇਡ ਰਹੇ ਹਨ, ਕੈਪਟਨ ਦੀ ਮਦਦ ਨਾਲ ਇਕ ਬਾਰ ਬਾਦਲ ਮੁੱਖ ਮੰਤਰੀ ਬਣ ਜਾਂਦਾ ਹੈ ਅਤੇ ਦੂਜੀ ਵਾਰ ਕੈਪਟਨ ਮੁੱਖ ਮੰਤਰੀ ਬਣ ਜਾਂਦਾ ਹੈ। ਬਾਦਲ ਦੀ ਮਦਦ ਨਾਲ ਇਸ ਤਰ੍ਹਾਂ ਇਹ ਦੋਵੇਂ ਵਾਰੀ-ਵਾਰੀ ਪੰਜਾਬ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਹਨ।


Related News