ਸੁਖਬੀਰ ਨੇ ਲਾਈ ਅਕਾਲੀਆਂ ਦੀ ਕਲਾਸ, ਕਿਹਾ-ਹਰ ਹਾਲ ''ਚ ਸੀਟ ਕੱਢ ਕੇ ਦਿਓ

05/07/2019 6:25:55 PM

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ 'ਚ ਗਠਜੋੜ ਪਾਰਟੀਆਂ ਦਾ ਫਰਜ਼ ਹੁੰਦਾ ਹੈ ਕਿ ਆਪਸ 'ਚ ਮਿਲ ਕੇ ਰਹਿਣ ਪਰ ਜਲੰਧਰ 'ਚ ਅਕਾਲੀ-ਭਾਜਪਾ 'ਚ ਖਿੱਚੋਤਾਣ ਦਿਖਾਈ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਇਕ ਬੈਠਕ ਦੌਰਾਨ ਅਕਾਲੀ ਨੇਤਾ ਕਮਲਜੀਤ ਭਾਟੀਆ ਅਤੇ ਭਾਜਪਾ ਨੇਤਾ ਮਹਿੰਦਰ ਭਗਤ 'ਚ ਤਿੱਖੀ ਬਹਿਸ ਅਤੇ ਤਣਾਅ ਪੈਦਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਇਸ ਮਾਮਲੇ 'ਚ ਦੋਵਾਂ ਨੇਤਾਵਾਂ ਨੇ ਕਿਸੇ ਤਰ੍ਹਾਂ ਦੀ ਖਿੱਚੋਤਾਣ ਤੋਂ ਇਨਕਾਰ ਕੀਤਾ ਸੀ। ਇਸ ਨੂੰ ਲੈ ਕੇ ਪਾਰਟੀ ਹਾਈਕਮਾਨ 'ਚ ਵੀ ਕਾਫੀ ਨਾਰਾਜ਼ਗੀ ਹੈ ਕਿ ਜਲੰਧਰ 'ਚ ਅਕਾਲੀ-ਭਾਜਪਾਈ ਮਿਲ ਕੇ ਕਿਉਂ ਨਹੀਂ ਚੱਲ ਰਹੇ।
ਇਸ ਮਾਮਲੇ 'ਚ ਬੀਤੀ ਸ਼ਾਮ ਜਲੰਧਰ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਕਈ ਅਕਾਲੀ ਨੇਤਾਵਾਂ ਤੇ ਭਾਜਪਾ ਨੇਤਾਵਾਂ ਨਾਲ ਮੁਲਾਕਾਤਾਂ ਕੀਤਆਂ ਗਈਆਂ ਹਨ। ਜਾਣਕਾਰਾਂ ਦੀ ਮੰਨੀਏ ਤਾਂ ਸੁਖਬੀਰ ਵੱਲੋਂ ਅਕਾਲੀ ਦਲ ਦੇ ਨੇਤਾਵਾਂ ਨੂੰ ਸਾਫ ਕਿਹਾ ਗਿਆ ਹੈ ਕਿ ਕਿਸੇ ਵੀ ਹਾਲ 'ਚ ਜਲੰਧਰ ਦੀ ਸੀਟ ਕੱਢਣੀ ਹੈ। ਸੁਖਬੀਰ ਨੇ ਕਿਹਾ ਕਿ ਅਕਾਲੀ ਤੇ ਭਾਜਪਾ 'ਚ ਪੁਰਾਣਾ ਰਿਸ਼ਤਾ ਹੈ, ਜਿਸ ਨੂੰ ਦੋਵਾਂ ਪਾਰਟੀਆਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਜੇ ਕਿਤੇ ਕੋਈ ਨਾਰਾਜ਼ ਹੈ ਤਾਂ ਉਸ ਨੂੰ ਮਨਾਇਆ ਜਾਵੇ। ਕਿਸੇ ਵੀ ਹਾਲ 'ਚ ਪਾਰਟੀ ਜਲੰਧਰ ਤੋਂ ਵੱਡੀ ਲੀਡ 'ਤੇ ਜਿੱਤਣੀ ਚਾਹੀਦੀ ਹੈ।


shivani attri

Content Editor

Related News