ਇਨ੍ਹਾਂ ਤਿੰਨ ਭੈਣਾਂ ਨੇ ਰੋਕੇ ਵੱਡੇ-ਵੱਡੇ ਹਾਦਸੇ, ਪਲਾਂ ''ਚ ਲੱਭ ਲੈਂਦੀਆਂ ਹਨ ਬੰਬ ਤੇ ਗ੍ਰਨੇਡ

05/04/2019 6:57:25 PM

ਜਲੰਧਰ— ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਜਲੰਧਰ 'ਚ ਪੁਲਸ ਦੀ ਡੌਗ ਸਕਵਾਇਡ ਟੀਮ ਵੀ ਪੂਰੀ ਤਰ੍ਹਾਂ ਨਾਲ ਤਾਇਨਾਤ ਹੈ। ਵੀ. ਵੀ. ਆਈ. ਪੀ. ਡਿਊਟੀ ਤੋਂ ਇਲਾਵਾ ਸ਼ਹਿਰ 'ਚ ਰੋਜ਼ਾਨਾ ਤੋਂ 5 ਥਾਵਾਂ 'ਤੇ ਪੁਲਸ ਦੇ ਸਨਿਫਰ ਡੌਗ ਯਾਨੀ ਖੋਜੀ ਕੁੱਤੇ ਚੈਕਿੰਗ ਕਰ ਰਹੇ ਹਨ। ਸ਼ਹਿਰ ਦੀ ਸੁਰੱਖਿਆ ਲਈ ਉਂਝ ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਮੁਸਤੈਦ ਹੈ ਪਰ ਜਿੱਥੇ ਪੁਲਸ ਦੀ ਨਜ਼ਰ ਨਹੀਂ ਪਹੁੰਚਦੀ, ਉਥੇ ਪੁਲਸ ਦੇ ਸਨਿਫਰ ਡੌਗ ਵੀ ਕੰਮ ਕਰਦੇ ਹਨ। ਬੰਬ ਨਸ਼ਟ ਕਰਨਾ ਹੋਵੇ, ਡਰੱਗਜ਼ ਫੜਨੀ ਹੋਵੇ ਜਾਂ ਲਾਪਤਾ ਲੋਕਾਂ ਦੀ ਤਲਾਸ਼ ਕਰਨੀ ਹੋਵੇ ਤਾਂ ਸਨਿਫਰ ਡੌਗ ਹੀ ਕੰਮ ਕਰਦੇ ਹਨ। ਇਹ ਸਭ ਕੁਝ ਸਖਤ ਟ੍ਰੇਨਿੰਗ ਦੇ ਬਾਅਦ ਹੀ ਹੁੰਦਾ ਹੈ। 
ਮੁੱਖ ਮੰਤਰੀ ਦੀ ਸਕਿਓਰਿਟੀ 'ਚ ਰਹੇ ਬਲਦੇਵ ਰਾਜ ਨੇ ਸੰਭਾਲਿਆ ਡੌਗ ਸਕਵਾਇਡ ਟੀਮ ਦਾ ਚਾਰਜ 
ਡੌਗ ਸਕਵਾਇਡ ਟੀਮ ਦੇ ਇੰਚਾਰਜ ਹੈੱਡ ਕਾਂਸਟੇਬਲ ਬਲਦੇਵ ਰਾਜ ਨੇ 1 ਮਈ ਨੂੰ ਟੀਮ ਦਾ ਪੂਰਾ ਚਾਰਜ ਸੰਭਾਲਿਆ ਹੈ। ਬਲਦੇਵ ਰਾਜ 11 ਮੁੱਖ ਮੰਤਰੀ ਦੀ ਸਕਿਓਰਿਟੀ 'ਚ ਰਹਿ ਚੁੱਕੇ ਹਨ ਅਤੇ 9 ਸਾਲ ਤੱਕ ਸਕੱਤਰੇਤ ਚੰਡੀਗੜ੍ਹ 'ਚ ਰਹਿਣ ਤੋਂ ਬਾਅਦ ਹੁਣ ਡਾਗ ਸਕਵਾਇਡ ਦੀ ਟੀਮ ਦਾ ਚਾਰਜ ਸੰਭਾਲਿਆ ਹੈ। 
ਟੀਮ ਦੇ ਕੁੱਲ 4 ਖੋਜੀ ਕੁੱਤੇ ਹਨ, ਜਿਨ੍ਹਾਂ 'ਚ ਬੰਬ ਰੋਕੂ ਲਈ ਅਲਕਾ ਅਤੇ ਜ਼ੀਨਤ, ਨਾਰਕੋਟਿਕ ਡਿਟੈਕਟ ਲਈ ਜਿੰਮੀ ਅਤੇ ਮੈਗੀ ਹਨ। ਜਦਕਿ ਇਕ ਕੁੱਤਾ ਚੰਡੀਗੜ੍ਹ 'ਚ ਸਾਬਕਾ ਸੁਮੇਧ ਸੈਣੀ ਦੀ ਸਕਿਓਰਿਟੀ 'ਚ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਦੀ ਇਕ ਹਰਕਤ ਦੇ ਨਾਲ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਕੀ ਕਹਿਣਾ ਚਾਹੁੰਦਾ ਹੈ। ਡੌਗੀਜ਼ ਦੇ ਖਾਣ-ਪੀਣ, ਸੈਰ ਅਤੇ ਵਾਤਾਵਰਣ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਟੀਮ 'ਚ ਸਿਪਾਹੀ ਸੁਰਿੰਦਰ ਪਾਲ ਵੀ ਸ਼ਾਮਲ ਹਨ। 
ਅਲਕਾ, ਜ਼ੀਨਤ ਤੇ ਮੈਗੀ ਨੇ ਪਠਾਨਕੋਟ ਚੌਕ ਤੇ ਕਚਿਹਰੀ 'ਚੋਂ ਬੰਬ ਲੱਭ ਕੇ ਰੋਕੇ ਵੱਡੇ ਹਾਦਸੇ 
2016 'ਚ 26 ਜਨਵਰੀ ਨੂੰ ਪਠਾਨਕੋਟ ਚੌਕ 'ਤੇ ਪੁਲਸ ਨੇ ਦੇਸੀ ਬੰਬ ਵਰਗੀ ਚੀਜ਼ ਬਰਾਮਦ ਕੀਤੀ ਸੀ, ਜਿਸ ਨੂੰ ਲੱਭਣ 'ਚ ਅਲਕਾ ਨੇ ਮੁੱਖ ਭੂਮਿਕਾ ਨਿਭਾਈ ਸੀ। 2017 'ਚ ਕਚਿਹਰੀ 'ਚੋਂ ਵੀ ਹੈਂਡ ਗ੍ਰਨੇਡ ਲੱਭਣ 'ਚ ਜ਼ੀਨਤ ਅਤੇ ਮੈਗੀ ਦੀ ਅਹਿਮ ਭੂਮਿਕਾ ਸੀ। ਇਸ ਦੇ ਇਲਾਵਾ ਵੀ ਜ਼ਿਲੇ ਭਰ 'ਚ ਕਈ ਵੱਡੀਆਂ ਵਾਰਦਾਤਾਂ 'ਚ ਪੁਲਸ ਦੇ ਖੋਜੀ ਕੁੱਤਿਆਂ ਦੀ ਮਦਦ ਲਈ ਜਾਂਦੀ ਹੈ। ਮੌਜੂਦਾ ਸਮੇਂ 'ਚ ਪੁਲਸ ਦੇ ਕੋਲ ਐਕਸਪਲੋਸਿਵ, ਬੰਬ ਰੋਕੂ, ਨਾਰਕੋਟਿਕ ਲਈ ਚਾਰ ਖੋਜੀ ਕੁੱਤੇ ਹਨ। ਹੁਣ ਜਲਦੀ ਹੀ ਇਕ ਕਮੀ ਨੂੰ ਪੂਰਾ ਕਰਦੇ ਹੋਏ ਪੀ. ਪੀ. ਏ. ਫਿਲੌਰ ਵੱਲੋਂ ਟ੍ਰੈਕਰ ਵੀ ਦਿੱਤਾ ਜਾਵੇਗਾ, ਜਿਸ ਨੂੰ ਅਜੇ ਫਿਲੌਰ 'ਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇੰਚਾਰਜ ਬਲਦੇਵ ਰਾਜ ਟੇਕਨਪੁਰ ਬੀ. ਐੱਸ. ਐੱਫ. ਗਵਾਲੀਅਰ ਦੇ ਕੁਆਲੀਫਾਈ ਮਾਸਟਰ ਹਨ। ਇਥੇ ਡੌਗੀ ਅਤੇ ਮਾਸਟਰ ਨੂੰ ਪੂਰੀ ਬਰੀਕੀ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਲੰਧਰ 'ਚ 2 ਡੌਗ ਮਾਸਟਰ ਅਤੇ ਇਕ ਅਸਿਸਟੈਂਟ ਹੈ। ਦੱਸਣਯੋਗ ਹੈ ਕਿ ਕੁੱਤੇ ਦੇ ਸੁੰਘਣ ਦੀ ਸ਼ਕਤੀ ਇਨਸਾਨ ਨਾਲੋਂ ਲਗਭਗ 1,000 ਗੁਣਾ ਵੱਧ ਹੁੰਦੀ ਹੈ ਅਤੇ ਸੁਣਨ ਦੀ ਸਮਰਥਾ ਵੀ ਇਨਸਾਨ ਨਾਲੋਂ 5 ਗੁਣਾ ਜ਼ਿਆਦਾ ਹੁੰਦੀ ਹੈ।


shivani attri

Content Editor

Related News