ਪਟਿਆਲਾ ''ਚ ''ਆਪ'' ਦੀ ਨੀਨਾ ਮਿੱਤਲ ਨੇ ਗਾਂਧੀ ਖਿਲਾਫ ਖੋਲ੍ਹਿਆ ਮੋਰਚਾ

Monday, Apr 08, 2019 - 06:46 PM (IST)

ਪਟਿਆਲਾ ''ਚ ''ਆਪ'' ਦੀ ਨੀਨਾ ਮਿੱਤਲ ਨੇ ਗਾਂਧੀ ਖਿਲਾਫ ਖੋਲ੍ਹਿਆ ਮੋਰਚਾ

ਪਟਿਆਲਾ : ਆਮ ਆਦਮੀ ਪਾਰਟੀ ਵਲੋਂ ਪਟਿਆਲਾ ਸੰਸਦੀ ਸੀਟ 'ਤੇ ਨਾਂ ਦਾ ਐਲਾਨ ਹੁੰਦਿਆਂ ਹੀ ਨੀਨਾ ਮਿੱਤਲ ਨੇ ਡਾ. ਧਰਮਵੀਰ ਗਾਂਧੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਨੀਨਾ ਮਿੱਤਲ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਵਾ ਕਾਰਨ ਹੀ ਗਾਂਧੀ ਪਟਿਆਲਾ 'ਚ ਜਿੱਤੇ ਸਨ। ਨੀਨਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਇਕ ਵਧੀਆ ਡਾਕਟਰ ਤਾਂ ਹੋ ਸਕਦੇ ਹਨ ਪਰ ਵਧੀਆ ਲੀਡਰ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਹ ਸਿਆਣੇ ਹੁੰਦੇ ਤਾਂ ਆਮ ਆਦਮੀ ਪਾਰਟੀ ਦਾ ਸਾਥ ਕਦੇ ਨਾ ਛੱਡਦੇ। 
ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਭਾਵੇਂ ਕੋਈ ਵੀ ਸੀਨੀਅਰ ਲੀਡਰ ਖੜ੍ਹਾ ਹੋ ਜਾਵੇ ਪਰ ਉਹ ਭਾਰੀ ਬਹੁਮਤ ਨਾਲ ਪਟਿਆਲਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 'ਆਪ' ਵੱਲੋਂ ਬਹੁਤ ਵਧੀਆ ਕੰਮ ਕੀਤੇ ਗਏ ਹਨ ਅਤੇ ਪੰਜਾਬ ਵਿਚ ਵੀ ਇਸੇ ਤਰਜ਼ 'ਤੇ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਨਾਭਾ ਦੇ ਹਲਕਾ ਇੰਚਾਰਜ ਦੇਵ ਮਾਨ ਨੇ ਕਿਹਾ ਕਿ 2014 ਵਿਚ ਧਰਮਵੀਰ ਗਾਂਧੀ 14 ਹਜ਼ਾਰ ਦੀ ਲੀਡ ਨਾਲ ਜਿੱਤੇ ਸੀ ਅਤੇ ਹੁਣ ਨੀਨਾ ਮਿੱਤਲ ਇਸ ਤੋਂ ਵੱਧ ਲੀਡ ਨਾਲ ਜਿੱਤ ਹਾਂਸਲ ਕਰਨਗੇ। 
 


Related News