ਲੀਡਰਾਂ ਦੇ ਲਾਰਿਆਂ ਤੋਂ ਦੁਖੀ ਲੋਹਗੜ੍ਹ ਪਿੰਡ ਵਾਸੀ, ਵੋਟ ਤੋਂ ਕੋਰੀ ਨਾਂਹ

Friday, May 10, 2019 - 05:56 PM (IST)

ਲੀਡਰਾਂ ਦੇ ਲਾਰਿਆਂ ਤੋਂ ਦੁਖੀ ਲੋਹਗੜ੍ਹ ਪਿੰਡ ਵਾਸੀ, ਵੋਟ ਤੋਂ ਕੋਰੀ ਨਾਂਹ

ਘਨੌਲੀ (ਸ਼ਰਮਾ) : ਸਿਆਸੀ ਆਗੂਆਂ ਦੇ ਲਾਰਿਆਂ ਤੋਂ ਦੁਖੀ ਪਿੰਡ ਲੋਹਗੜ੍ਹ ਫਿੱਡੇ ਦੇ ਵਸਨੀਕਾਂ ਵੱਲੋਂ ਇਸ ਵਾਰ ਚੋਣਾਂ ਦੇ ਬਾਈਕਾਟ ਦੀ ਤਿਆਰੀ ਕਰ ਲਈ ਗਈ ਹੈ। ਲੋਕ ਸਭਾ ਚੋਣਾਂ ਸਬੰਧੀ ਨੇੜਲੇ ਪਿੰਡ ਲੋਹਗੜ੍ਹ ਫਿੱਡੇ ਦੇ ਵਾਸੀਆਂ ਦੀ ਭਰਵੀਂ ਇਕੱਤਰਤਾ ਹੋਈ। ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਅਤੇ ਮੌਜੂਦਾ ਸਰਪੰਚ ਰਣਜੀਤ ਕੌਰ ਦੀ ਅਗਵਾਈ 'ਚ ਪਿੰਡ ਵਾਸੀਆਂ ਨੇ ਏਕਤਾ ਦਿਖਾਉਂਦੇ ਹੋਏ ਆਉਣ ਵਾਲੀਆਂ ਚੋਣਾਂ ਸਬੰਧੀ ਇਹ ਫੈਸਲਾ ਲਿਆ ਹੈ। ਇਲਾਕਾ ਰੋਜ਼ਗਾਰ ਅਤੇ ਸਹੂਲਤਾਂ ਤੋਂ ਕਾਫੀ ਪੱਛੜਿਆ ਹੋਇਆ ਹੈ, ਹਰ ਵਾਰ ਵੋਟਾਂ ਦੌਰਾਨ ਹਰ ਪਾਰਟੀ ਦੇ ਆਗੂ ਪਿੰਡ ਵਾਸੀਆਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲੈਂਦੇ ਹਨ ਅਤੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਕੇ ਸੱਤਾ 'ਚ ਆਉਂਦੇ ਸਾਰ ਹੀ ਵਾਅਦੇ ਭੁੱਲ ਜਾਂਦੇ ਹਨ। 
ਉਨ੍ਹਾਂ ਕਿਹਾ ਕਿ ਅੱਜ ਇਲਾਕੇ ਦੇ ਨੌਜਵਾਨ ਰੋਜ਼ਗਾਰ ਅਤੇ ਹੋਰ ਸਹੂਲਤਾਂ ਲਈ ਤਰਲੋਮੱਛੀ ਹੋ ਰਹੇ ਹਨ ਪਰ ਸਿਆਸੀ ਆਗੂ ਆਪਣਾ ਉੱਲੂ ਸਿੱਧਾ ਕਰਨ 'ਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਸਿਆਸੀ ਪਾਰਟੀਆਂ ਨੂੰ ਹਦਾਇਤਾਂ ਦੇਣ ਸਬੰਧੀ ਫਲ਼ੈਕਸ ਪਿੰਡ ਦੇ ਚਾਰੋਂ ਪਾਸੇ ਐਂਟਰੀਆਂ 'ਤੇ ਲਾ ਦਿੱਤੇ ਹਨ।


author

Gurminder Singh

Content Editor

Related News