ਲੋਕ ਸਭਾ ਚੋਣਾਂ ਦੇ ਨਤੀਜਿਆਂ ''ਤੇ ਮੁੱਖ ਮੰਤਰੀ ਦਾ ਪਹਿਲਾ ਬਿਆਨ ਆਇਆ ਸਾਹਮਣੇ

Thursday, May 23, 2019 - 06:11 PM (IST)

ਲੋਕ ਸਭਾ ਚੋਣਾਂ ਦੇ ਨਤੀਜਿਆਂ ''ਤੇ ਮੁੱਖ ਮੰਤਰੀ ਦਾ ਪਹਿਲਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ : ਪੰਜਾਬ ਦੀਆਂ 8 ਲੋਕ ਸਭਾ ਸੀਟਾਂ 'ਤੇ ਜਿੱਤ ਹੁੰਦੀ ਦੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਾਸੀਆਂ ਨੇ ਕਾਂਗਰਸ 'ਤੇ ਭਰੋਸਾ ਦਿਖਾਇਆ ਹੈ, ਇਸ ਲਈ ਉਹ ਜਨਤਾ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਪਟਿਆਲਾ ਸੀਟ 'ਤੇ ਪਤਨੀ ਪਰਨੀਤ ਕੌਰ ਨੂੰ ਜਿਤਾਉਣ ਲਈ ਵੀ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਪਟਿਆਲਾ ਸੀਟ ਕੈਪਟਨ ਅਮਰਿੰਦਰ ਸਿੰਘ ਲਈ ਮੁੱਛ ਦਾ ਸਵਾਲ ਬਣੀ ਹੋਈ ਸੀ, ਜੇਕਰ ਪਰਨੀਤ ਕੌਰ ਇਥੋਂ ਹਾਰ ਜਾਂਦੇ ਤਾਂ ਇਸ ਨਾਲ ਕੈਪਟਨ 'ਤੇ ਸਵਾਲ ਉਠਣੇ ਵੀ ਸੁਭਾਵਕ ਸਨ। 
ਇਸ ਦੇ ਨਾਲ ਹੀ ਮੁੱਖ ਮੰਤਰੀ ਗੁਰਦਾਸਪੁਰ ਸੀਟ 'ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਾਰ 'ਤੇ ਦੁਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਵਲੋਂ ਬਹੁਤ ਘੱਟ ਸਮੇਂ ਵਿਚ ਗੁਰਦਾਸਪੁਰ 'ਚ ਵੱਡੇ ਵਿਕਾਸ ਕਾਰਜ ਕਰਵਾਏ ਗਏ ਸਨ ਪਰ ਬਾਵਜੂਦ ਇਸ ਦੇ ਗੁਰਦਾਸਪੁਰ ਦੀ ਜਨਤਾ ਜਿਹੜਾ ਫਤਵਾ ਦਿੱਤਾ ਗਿਆ ਹੈ, ਇਹ ਸਮਝ ਤੋਂ ਪਰੇ ਹੈ।


author

Gurminder Singh

Content Editor

Related News