ਸੁਖਬੀਰ ਨੇ ਬਠਿੰਡਾ ਤੋਂ ਐਲਾਨਿਆ ਕਾਂਗਰਸ ਦਾ ਉਮੀਦਵਾਰ!
Sunday, Apr 14, 2019 - 06:24 PM (IST)

ਬਠਿੰਡਾ (ਅਮਿਤ ਸ਼ਰਮਾ) : ਕਾਂਗਰਸ ਵਲੋਂ ਭਾਵੇਂ ਬਠਿੰਡਾ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਨਾਂ ਫਾਈਨਲ ਨਹੀਂ ਕੀਤਾ ਗਿਆ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਦੀ ਪੂਰੀ ਜਾਣਕਾਰੀ ਹੈ। ਸੁਖਬੀਰ ਮੁਤਾਬਕ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਉਹ ਹਰ ਹਾਲ 'ਚ ਮਨਪ੍ਰੀਤ ਬਾਦਲ ਨੂੰ ਹਰਾਉਣਗੇ।
ਦੂਸਰੀਆਂ ਪਾਰਟੀਆਂ ਦੀ ਸੂਹ ਰੱਖਣ ਵਾਲੇ ਸੁਖਬੀਰ ਬਾਦਲ ਭਾਵੇਂ ਬਠਿੰਡਾ ਤੋਂ ਜਿੱਤਣ ਦੀ ਤਿਆਰੀ ਵੱਟੀ ਬੈਠੇ ਹਨ ਪਰ ਉਮੀਦਵਾਰ ਦੇ ਨਾਂ ਨੂੰ ਲੈ ਕੇ ਉਨ੍ਹਾਂ ਵਲੋਂ ਵੀ ਅਜੇ ਤਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੁਖਪਾਲ ਖਹਿਰਾ ਨੂੰ ਬਠਿੰਡਾ ਤੋਂ ਐਲਾਨਿਆ ਗਿਆ ਹੈ ਜਦਕਿ ਆਮ ਆਦਮੀ ਪਾਰਟੀ ਬੀਬਾ ਬਲਜਿੰਦਰ ਕੌਰ ਨੂੰ ਮੈਦਾਨ ਵਿਚ ਉਤਾਰ ਚੁੱਕੀ ਹੈ।