ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਨੇ ਭਰੀ ਨਾਮਜ਼ਦਗੀ
Tuesday, Apr 23, 2019 - 06:59 PM (IST)

ਤਰਨਤਾਰਨ (ਵਿਜੇ) : ਪੰਜਾਬ 'ਚ 19 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਲਈ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਆਪਣੀ ਮਾਂ ਨਾਲ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਨ੍ਹਾਂ ਨਾਲ ਨਹੀਂ ਆ ਸਕੇ। ਇਸ ਦੌਰਾਨ ਡਿੰਪਾ ਨੇ ਤਰਨਤਾਰਨ ਦੇ ਚੋਣ ਅਧਿਕਾਰੀ ਪ੍ਰਦੀਪ ਸਭਰਵਾਲ ਨੂੰ ਕਾਗਜ਼ ਪੱਤਰ ਸੌਂਪੇ ਅਤੇ ਨਾਮਜ਼ਦਗੀ ਦਾਖਲ ਕੀਤੀ।