ਪੰਜਾਬ ਦੇ ਤਾਜ਼ਾ ਰੁਝਾਨਾਂ ਤੋਂ ਭਾਜਪਾ ਖੁਸ਼, ਕੈਪਟਨ ਤੋਂ ਮੰਗਿਆ ਅਸਤੀਫਾ

Thursday, May 23, 2019 - 06:11 PM (IST)

ਪੰਜਾਬ ਦੇ ਤਾਜ਼ਾ ਰੁਝਾਨਾਂ ਤੋਂ ਭਾਜਪਾ ਖੁਸ਼, ਕੈਪਟਨ ਤੋਂ ਮੰਗਿਆ ਅਸਤੀਫਾ

ਜਲੰਧਰ : ਤਾਜ਼ਾ ਰੁਝਾਨਾਂ ਵਿਚ ਪੰਜਾਬ 'ਚ ਦੋ ਸੀਟਾਂ 'ਤੇ ਜਿੱਤ ਮਿਲਦੀ ਦੇਖ ਭਾਜਪਾ ਨੇ ਸੰਤੁਸ਼ਟੀ ਪ੍ਰਗਟਾਈ ਹੈ। ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਕੋਟੇ 'ਚ ਆਉਂਦੀਆਂ 3 'ਚੋਂ ਦੋ ਸਿੱਟਾਂ 'ਤੇ ਜਿੱਤ ਹਾਸਲ ਕਰ ਰਹੀ ਹੈ। ਸੂਬੇ ਵਿਚ ਭਾਜਪਾ ਦੇ ਪ੍ਰਦਰਸ਼ਨ 'ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਸਦਕਾ ਭਾਜਪਾ ਦਾ ਪੰਜਾਬ ਵਿਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। 
ਇਸ ਦੇ ਨਾਲ ਹੀ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ 13 ਸੀਟਾਂ ਨਹੀਂ ਜਿੱਤਦੀ ਤਾਂ ਉਹ ਅਸਤੀਫਾ ਦੇਣਗੇ, ਹੁਣ ਜਦੋਂ ਲਗਭਗ ਨਤੀਜੇ ਐਲਾਨੇ ਹੀ ਗਏ ਹਨ ਤਾਂ ਹੁਣ ਮੁੱਖ ਮੰਤਰੀ ਨੂੰ ਆਪਣੇ ਬੋਲ ਪੁਗਾਉਂਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।


author

Gurminder Singh

Content Editor

Related News