ਲੋਕ ਸਭਾ ਚੋਣਾਂ: ਕੈਪਟਨ ਤੇ ਪ੍ਰਨੀਤ ਦੇ ਬੂਥ ''ਤੇ ਪਈਆਂ ਸਭ ਤੋਂ ਘੱਟ ਵੋਟਾਂ

05/22/2019 11:58:14 AM

ਪਟਿਆਲਾ—ਪੰਜਾਬ ਦੀ ਸਭ ਤੋਂ ਹਾਟ ਸੀਟ ਪਟਿਆਲਾ 'ਚ ਉਮੀਦ ਤੋਂ ਘੱਟ ਹੋਈ ਵੋਟਿੰਗ ਦੇ ਬਾਅਦ ਕਾਂਗਰਸ ਸਮੇਤ ਭਿੰਨ ਪਾਰਟੀਆਂ ਦੇ ਕੌਂਸਲਰਾਂ ਅਤੇ ਬੂਥ ਮੈਨੇਜਰਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਪੈਣ ਲੱਗੀਆਂ ਹਨ। ਉਹ ਹੁਣ ਹਿਸਾਬ ਲਗਾ ਰਹੇ ਹਨ ਕਿ ਉਨ੍ਹਾਂ ਦੇ ਵਾਰਡ ਜਾਂ ਬੂਥ 'ਚ ਕਿੰਨੇ ਫੀਸਦੀ ਵੋਟਿੰਗ ਹੋਈ ਅਤੇ ਇਸ ਵੋਟਿੰਗ ਦੇ ਆਧਾਰ 'ਤੇ ਖੁਦ ਦੇ ਉਮੀਦਵਾਰ ਅਤੇ ਨੇਤਾ ਦੇ ਜਿੱਤ-ਹਾਰ ਦੇ ਮਾਇਨੇ ਤਲਾਸ਼ਣ ਲੱਗੇ ਹਨ। 

ਜਾਣਕਾਰੀ ਮੁਤਾਬਕ ਗਿਣਤੀ 'ਚ ਹੁਣ 24 ਘੰਟੇ ਦਾ ਸਮਾਂ ਰਹਿ ਗਿਆ ਹੈ। ਇਸ ਸਮੇਂ 'ਚ ਵਿਧਾਇਕਾਂ, ਮੰਤਰੀਆਂ ਦੇ ਨਾਲ-ਨਾਲ ਕੌਂਸਲਰਾਂ ਅਤੇ ਖੁਦ ਨੂੰ ਦਿੱਗਜ ਮੰਨ ਰਹੇ ਨੇਤਾਵਾਂ ਦੀ ਬੇਚੈਨੀ ਵਧ ਗਈ ਹੈ। ਕਾਂਗਰਸ 'ਚ ਇਹ ਬੇਚੈਨੀ ਇਸ ਲਈ ਵਧ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕਰ ਚੁੱਕੇ ਹਨ ਅਤੇ ਚਿਤਾਵਨੀ ਵੀ ਦੇ ਚੁੱਕੇ ਹਨ ਕਿ ਜੇਕਰ ਉਹ ਹਾਰੇ ਤਾਂ ਮੰਤਰੀ ਦੀ ਕੁਰਸੀ, ਵਿਧਾਇਕੀ ਦਾ ਟਿਕਟ, ਬੋਰਡ ਦੀ ਚੇਅਰਮੈਨ ਆਦਿ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਜੇਕਰ ਗੱਲ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਵੋਟਿੰਗ ਕੇਂਦਰ ਦੀ ਕਰੀਏ ਤਾਂ ਪਟਿਆਲਾ 'ਚ ਸਭ ਤੋਂ ਵਧ ਵੋਟਿੰਗ ਕੈਪਟਨ ਦੇ ਬੂਥ 'ਤੇ ਹੀ ਹੋਇਆ ਹੈ। ਸਰਕਾਰੀ ਗਲਰਜ਼ ਕਾਲਜ ਦੇ ਬੂਥ ਨੰਬਰ 89 'ਤੇ ਐਤਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਸੀ। ਇਸ ਬੂਥ 'ਤੇ ਕੁੱਲ 1181 ਵੋਟਿੰਗ ਰਜਿਸਟਰਡ ਹਨ, ਜਿਨ੍ਹਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ, ਪਰ 47.67 ਫੀਸਦੀ ਬਲਕਿ 563 ਵੋਟ ਹੀ ਪਹੁੰਚ ਸਕੇ। ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੇ ਇਸ ਮਾਮਲੇ 'ਚ ਬਾਜ਼ੀ ਮਾਰੀ ਹੈ। ਯੋਗੀ ਦੇ ਬੂਥ 'ਤੇ 78.63 ਫੀਸਦੀ ਵੋਟਿੰਗ ਹੋਈ।

ਜਾਣਕਾਰੀ ਮੁਤਾਬਕ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਅਤੇ ਪ੍ਰਨੀਤ ਕੌਰ ਨੂੰ ਕੜੀ ਟੱਕਰ ਦੇਣ ਵਾਲੇ ਡਾ. ਧਰਮਵੀਰ ਗਾਂਧੀ ਅਤੇ ਕਾਂਗਰਸ ਤੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਬੂਥ 'ਤੇ ਵੀ ਵੋਟਿੰਗ ਦੇ ਨਤੀਜੇ ਕਾਫੀ ਨਿਰਾਸ਼ਜਨਕ ਰਹੇ। ਡਾ. ਗਾਂਧੀ ਨੇ 90 ਨੰਬਰ ਪੋਲਿੰਗ ਬੂਥ 'ਤੇ ਆਪਣੀ ਵੋਟ ਦਾ ਭੁਗਤਾਨ ਕੀਤਾ। ਇਸ ਬੂਥ 'ਤੇ 1230 ਵੋਟਰਾਂ ਨੇ ਆਪਣੇ ਵੋਟ ਦਾ ਭੁਗਤਾਨ ਕਰਨਾ ਸੀ, ਪਰ ਕੇਵਲ 640 ਵੋਟਾਂ ਹੀ ਪਾਈਆਂ ਗਈਆਂ। ਗਾਂਧੀ ਆਪਣੇ ਬੂਥ 'ਤੇ ਕੇਵਲ 52.03 ਫੀਸਦੀ ਲੋਕਾਂ ਨੂੰ ਹੀ ਵੋਟਿੰਗ ਕੇਂਦਰਾਂ ਤੱਕ ਲਿਆ ਸਕੇ। ਇਸੇ ਤਰ੍ਹਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਬੂਥ ਨੰਬਰ 72 'ਤੇ 687 ਵੋਟਰਾਂ ਦੀ ਜਗ੍ਹਾਂ ਸਿਰਫ 404 ਵੋਟਰਾਂ ਨੇ ਹੀ ਆਪਣੇ ਵੋਟ ਦਾ ਭੁਗਤਾਨ ਕੀਤਾ।


Shyna

Content Editor

Related News