ਤਾਜ਼ਾ ਰੁਝਾਨਾਂ ''ਚ ਪੰਜਾਬ ਨੇ ਬਚਾਈ ਕਾਂਗਰਸ ਦੀ ਲਾਜ
Thursday, May 23, 2019 - 10:58 AM (IST)

ਜਲੰਧਰ : ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਦੇ ਰੁਝਾਨ ਅਪਡੇਟ ਹੋ ਚੁੱਕੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਹੁਣ ਤੱਕ ਪੰਜਾਬ ਅਤੇ ਕੇਰਲਾ ਹੀ ਅਜਿਹੇ ਸੂਬੇ ਹਨ, ਜਿੱਥੇ ਕਾਂਗਰਸ ਨੂੰ ਵੱਡੀ ਲੀਡ ਮਿਲ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਭਰ ਦੇ ਸਾਰੇ ਸੂਬਿਆਂ 'ਚ ਭਾਜਪਾ ਭਾਰੀ ਬਹੁਮਤ ਨਾਲ ਅੱਗੇ ਆ ਰਹੀ ਹੈ।