ਲੋਕ ਸਭਾ ਚੋਣਾਂ : ਪੰਜਾਬ, ਹਰਿਆਣਾ ਤੇ ਯੂ. ਟੀ. ਦੇ ਕਰਮਚਾਰੀਆਂ ਨੂੰ ਮਿਲੇਗੀ ਸਪੈਸ਼ਲ ਛੁੱਟੀ
Friday, Apr 26, 2019 - 12:48 PM (IST)
ਚੰਡੀਗੜ੍ਹ (ਰਾਜਿੰਦਰ) : ਪ੍ਰਸ਼ਾਸਨ ਦੇ ਅਜਿਹੇ ਕਰਮਚਾਰੀ ਜੋ ਪੰਜਾਬ ਅਤੇ ਹਰਿਆਣਾ 'ਚ ਰਜਿਸਟਰਡ ਵੋਟਰ ਹਨ, ਨੂੰ 12 ਅਤੇ 19 ਮਈ ਨੂੰ ਵੋਟਾਂ ਵਾਲੇ ਦਿਨ ਸਪੈਸ਼ਲ ਛੁੱਟੀ ਦਿੱਤੀ ਜਾਵੇਗੀ। ਇਸ ਸਬੰਧ 'ਚ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ ਆਪਣੇ ਨਿਰਦੇਸ਼ਾਂ 'ਚ ਕਿਹਾ ਹੈ ਕਿ ਅਜਿਹੇ ਸਾਰੇ ਕਰਮਚਾਰੀਆਂ ਨੂੰ ਸਪੈਸ਼ਲ ਕੈਜ਼ੂਅਲ ਲੀਵ ਦੇਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਉਹ ਆਪਣੇ ਰਾਜ 'ਚ ਵੋਟ ਪਾ ਸਕਣ। ਇਸ ਤੋਂ ਇਲਾਵਾ ਇੰਡਸਟ੍ਰੀਅਲ ਸ਼ਾਪਸ ਅਤੇ ਕਮਰਸ਼ੀਅਲ ਸੰਸਥਾਨਾਂ ਅਤੇ ਡੇਲੀਵੇਜ ਕਰਮਚਾਰੀਆਂ ਲਈ ਵੀ ਇਹ ਪੇਡ ਹਾਲੀਡੇ ਹੋਵੇਗਾ।
19 ਮਈ ਜਨਤਕ ਛੁੱਟੀ :
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ 19 ਮਈ ਐਤਵਾਰ ਨੂੰ ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦੇ ਮੱਦੇਨਜ਼ਰ ਇਸ ਦਿਨ ਜਨਤਕ ਛੁੱਟੀ ਡਿਕਲੇਅਰ ਕੀਤੀ ਗਈ ਹੈ। ਇਸ 'ਚ ਪ੍ਰਸ਼ਾਸਨ ਨੇ ਸਾਰੇ ਦਫ਼ਤਰ, ਬੋਰਡ, ਕਾਰਪੋਰੇਸ਼ਨ, ਪ੍ਰਸ਼ਾਸਨ ਦੇ ਸਾਰੇ ਸੰਸਥਾਨਾਂ ਨੂੰ ਸ਼ਾਮਲ ਕੀਤਾ ਹੈ।