ਸਿੰਚਾਈ ਘੁਟਾਲੇ ''ਤੇ ਸਿਮਰਜੀਤ ਬੈਂਸ ਦਾ ਵੱਡਾ ਖੁਲਾਸਾ

Monday, Oct 07, 2019 - 06:41 PM (IST)

ਸਿੰਚਾਈ ਘੁਟਾਲੇ ''ਤੇ ਸਿਮਰਜੀਤ ਬੈਂਸ ਦਾ ਵੱਡਾ ਖੁਲਾਸਾ

ਲੁਧਿਆਣਾ (ਨਰਿੰਦਰ ਮਹਿੰਦਰੂ) : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੰਚਾਈ ਘੁਟਾਲੇ ਦੇ ਮਾਮਲੇ 'ਚ ਇਕ ਦਸਤਾਵੇਜ਼ ਜਾਰੀ ਕਰਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਮੇਤ ਕਥਿਤ ਤੌਰ 'ਤੇ ਅੱਠ ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਬੈਂਸ ਨੇ ਕਿਹਾ ਕਿ ਇਹ ਦਸਤਾਵੇਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਗੁਰਿੰਦਰ ਸਿੰਘ ਭਾਪਾ ਨਾਂ ਦੇ ਵਿਅਕਤੀ ਦੇ ਨਾਂ ਦੀ ਐਫ. ਆਈ. ਆਰ. ਹੈ ਜਿਸ ਨੂੰ ਪੁਲਸ ਦੇ ਵੱਡੇ ਅਫਸਰਾਂ ਨੇ ਤਸਦੀਕ ਵੀ ਕੀਤਾ ਹੈ ਅਤੇ ਮੁਲਜ਼ਮ ਨੇ ਇਹ ਬਿਆਨ ਦਰਜ ਕਰਵਾਇਆ ਹੈ ਕਿ ਆਪਣਾ ਕੰਮ ਕਰਵਾਉਣ ਲਈ ਉਸ ਨੇ ਤਤਕਾਲੀ ਮੰਤਰੀਆਂ ਨੂੰ ਰਿਸ਼ਵਤ ਦਿੱਤੀ ਸੀ। 

ਬੈਂਸ ਨੇ ਦਸਤਾਵੇਜ਼ ਜਾਰੀ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਹਿਣ ਵਾਲੀ ਕੈਪਟਨ ਸਰਕਾਰ ਹੁਣ ਕਿੱਥੇ ਹੈ ਅਤੇ ਉਸ ਵੱਲੋਂ ਅਜੇ ਤੱਕ ਇਨ੍ਹਾਂ ਮੰਤਰੀਆਂ 'ਤੇ ਦਸਤਾਵੇਜ਼ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਕੀਤੀ। ਬੈਂਸ ਨੇ ਕਿਹਾ ਕਿ ਇਹ ਦਸਤਾਵੇਜ਼ ਉਨ੍ਹਾਂ ਵੱਲੋਂ ਨਹੀਂ ਜਾਰੀ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਕਿਸੇ ਸੱਜਣ ਵੱਲੋਂ ਭੇਜਿਆ ਗਿਆ ਹੈ। ਇਸ ਮੌਕੇ ਪੰਜਾਬ ਡੈਮੋਕ੍ਰੇਟਿਕ ਗਠਜੋੜ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੀਡੀਏ ਮਜ਼ਬੂਤ ਹੈ ਅਤੇ ਉਹ ਪੰਜਾਬ ਵਿਚ ਵੱਡਾ ਵੋਟ ਬੈਂਕ ਵੀ ਬਣਾ ਚੁੱਕਾ ਹੈ ਅਤੇ ਉਨ੍ਹਾਂ ਦੀ ਤਿਆਰੀ ਹੁਣ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੈ ਨਾ ਕਿ ਜ਼ਿਮਨੀ ਚੋਣ ਨੂੰ ਲੈ ਕੇ।


author

Gurminder Singh

Content Editor

Related News