ਬਾਰਿਸ਼ ਨੇ ਲੋਹੜੀ ਦੇ ਤਿਉਹਾਰ ਦਾ ਜੋਸ਼ ਕੀਤਾ ਠੰਡਾ, ਨਹੀਂ ਹੋਈ ਪਤੰਗਬਾਜੀ

01/13/2020 6:28:16 PM

ਕਪੂਰਥਲਾ (ਮਹਾਜਨ)— ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਲੋਕਾਂ 'ਚ ਕਾਫੀ ਉਤਸ਼ਾਹ ਸੀ, ਉੱਥੇ ਹੀ ਬੱਚਿਆਂ ਅਤੇ ਨੌਜਵਾਨਾਂ 'ਚ ਵੀ ਜੋ ਪਤੰਗਬਾਜੀ ਦਾ ਜੋਸ਼ ਸੀ, ਉਹ ਵੀ ਬਾਰਿਸ਼ ਨੇ ਠੰਡਾ ਕਰ ਦਿੱਤਾ। ਸਵੇਰ ਤੋਂ ਸ਼ਾਮ ਤੱਕ ਹੋਈ ਬਾਰਿਸ਼ ਦੇ ਕਾਰਨ ਨਾ ਤਾਂ ਕੋਈ ਆਸਮਾਨ 'ਚ ਪਤੰਗ ਦਿਖਾਈ ਦਿੱਤੀ ਅਤੇ ਨਾ ਹੀ ਬੱਚਿਆਂ ਦੀ ਕੋਈ ਆਵਾਜ਼ ਸੁਣਾਈ ਦਿੱਤੀ। ਬਾਰਿਸ਼ ਦਕਾਰਨ ਦੁਕਾਨਦਾਰਾਂ ਨੂੰ ਵੀ ਕਾਫੀ ਨੁਕਸਾਨ ਚੁੱਕਣਾ ਪਿਆ ਕਿਉਂਕਿ ਸਵੇਰ ਤੋਂ ਹੀ ਬਾਰਿਸ਼ ਕਾਰਨ ਜਿੱਥੇ ਬਾਜ਼ਾਰਾਂ 'ਚ ਸੰਨਾਟਾ ਛਾਇਆ ਰਿਹਾ, ਉੱਥੇ ਹੀ ਪਤੰਗ ਵੇਚਣ ਵਾਲੀਆਂ ਦੁਕਾਨਾਂ 'ਤੇ ਵੀ ਸੰਨਾਟਾ ਛਾਇਆ ਰਿਹਾ। ਜਿਸ ਦੇ ਚੱਲਦੇ ਇਸ ਵਾਰ ਲੋਹੜੀ ਦਾ ਤਿਉਹਾਰ ਸਭ ਲਈ ਕੁਝ ਖਾਸ ਨਹੀਂ ਰਿਹਾ।

ਆਸਮਾਨ 'ਚ ਪਤੰਗਾਂ ਦੇ ਬਦਲੇ ਬਾਦਲਾਂ ਨੇ ਡੇਰਾ ਜਮਾਇਆ
ਲੋਹੜੀ ਦਾ ਤਿਉਹਾਰ ਮੌਕੇ 'ਤੇ ਪਤੰਗਬਾਜੀ ਕਰਨ ਦਾ ਲੋਕਾਂ 'ਚ ਕਾਫੀ ਸ਼ੌਂਕ ਹੈ, ਜਿਸ ਨੂੰ ਲੈ ਕੇ ਪਤੰਗਬਾਜੀ ਕਰਨ ਵਾਲਿਆਂ ਨੇ ਪਹਿਲਾਂ ਤੋਂ ਹੀ ਪਤੰਗਾਂ ਅਤੇ ਡੋਰਾਂ ਦੀ ਖਰੀਦਦਾਰੀ ਹੋਈ ਸੀ। ਦੁਕਾਨਦਾਰਾਂ ਨੇ ਵੀ ਕਾਫੀ ਪਤੰਗਾਂ ਅਤੇ ਡੋਰ ਸਟੋਰ ਕਰਕੇ ਰੱਖੀ ਹੋਈ ਸੀ ਪਰ ਮੌਸਮ ਅਨੂਕੁਲ ਨਾ ਰਹਿਣ ਕਾਰਨ ਅਤੇ ਬਾਰਿਸ਼ ਹੋਣ ਕਾਰਨ ਸਭ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਜਿਨ੍ਹਾਂ ਨੌਜਵਾਨਾਂ ਨੇ ਪਤੰਗਬਾਜੀ ਕਰਨ ਲਈ ਪਹਿਲਾਂ ਹੀ ਪਤੰਗਾਂ ਸਮੇਤ ਡੋਰ ਦੀ ਖਰੀਦੀ ਹੋਈ ਸੀ, ਉਹ ਸੋਮਵਾਰ ਨੂੰ ਸਵੇਰ ਬਾਰਿਸ਼ ਹੋਣ ਕਾਰਨ ਪਤੰਗਬਾਜੀ ਦਾ ਲੁਤਫ ਨਹੀਂ ਉਠਾ ਸਕੇ। ਖਰੀਦਦਾਰੀ ਨਾ ਹੋਣ ਕਰਕੇ ਦੁਕਾਨਦਾਰਾਂ ਨੂੰ ਜ਼ਿਆਦਾ ਕੋਈ ਮੁਨਾਫਾ ਨਾ ਹੋ ਸਕਿਆ। ਦੁਪਹਿਰ ਬਾਅਦ ਕਰੀਬ 4 ਵਜੇ ਜਦੋਂ ਬਾਰਿਸ਼ ਬੰਦ ਹੋਈ, ਉਦੋਂ ਨੌਜਵਾਨਾਂ ਨੇ ਪਤੰਗਬਾਜੀ ਕਰਨੀ ਸ਼ੁਰੂ ਕੀਤੀ ਪਰ ਉਹ ਵੀ ਕੁਝ ਦੇਰ ਤੱਕ ਹੀ ਪਤੰਗ ਉਡਾਉਣ ਦਾ ਲੁਤਫ ਲੈ ਸਕੇ।

ਸਭ ਪ੍ਰੋਗਰਾਮ ਬਾਰਿਸ਼ ਨੇ ਕੀਤੇ ਠੱਪ
ਲੋਹੜੀ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਲੋਕਾਂ ਨੇ ਕਈ ਪ੍ਰੋਗਰਾਮ ਤਿਆਰ ਕੀਤੇ ਹੋਏ ਸਨ ਪਰ ਬਾਰਿਸ਼ ਦੇ ਸਭ ਪ੍ਰੋਗਰਾਮਾਂ ਨੂੰ ਠੱਪ ਕਰ ਦਿੱਤਾ। ਬਾਰਿਸ਼ ਕਾਰਨ ਇਸ ਵਾਰ ਨਾ ਤਾਂ ਛੱਤ 'ਤੇ ਡੀ. ਜੇ. ਲਗਾਏ ਜਾ ਸਕੇ ਅਤੇ ਨਾ ਹੀ ਢੋਲ ਦੇ ਨਾਲ ਮੌਜ ਮਸਤੀ ਕਰਨ ਵਾਲੇ ਨੌਜਵਾਨ ਦਿਖਾਈ ਦਿੱਤੇ। ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਕਾਰਨ ਵਧੀ ਠੰਡ ਨੇ ਬੱਚਿਆ, ਬਜ਼ੁਰਗਾਂ ਨੂੰ ਘਰਾਂ 'ਚ ਦੁਬਕੇ ਰਹਿਣ 'ਤੇ ਮਜਬੂਰ ਕਰ ਦਿੱਤਾ।


shivani attri

Content Editor

Related News