ਲੋਹੀਆਂ ਦੇ ਵਾਰਡ 6 ਦੀ ਉਪ ਚੋਣ ਕਾਂਗਰਸੀ ਉਮੀਦਵਾਰ ਲੱਡਾ ਜੇਤੂ

Friday, Jun 21, 2019 - 08:35 PM (IST)

ਲੋਹੀਆਂ ਦੇ ਵਾਰਡ 6 ਦੀ ਉਪ ਚੋਣ ਕਾਂਗਰਸੀ ਉਮੀਦਵਾਰ ਲੱਡਾ ਜੇਤੂ

ਲੋਹੀਆਂ ਖਾਸ(ਮਨਜੀਤ) ਇਸੇ ਸਾਲ ਜਨਵਰੀ ਮਹੀਨੇ ਸਥਾਨਕ ਵਾਰਡ ਨੰਬਰ ਛੇ ਤੋਂ ਸ਼੍ਰੋਮਣੀ ਅਕਾਲੀ ਦੇ ਕੌਂਸਲਰ ਗੋਬਿੰਦ ਲਾਲ ਕਾਕੂ ਦੇ ਦੇਹਾਂਤ ਤੋਂ ਬਾਦ ਖਾਲੀ ਹੋਈ ਕੌਂਸਲਰ ਦੀ ਸੀਟ 'ਤੇ ਚੋਣ ਕਮਿਸ਼ਨ ਵੱਲੋਂ ਅੱਜ ਕਰਵਾਈ ਗਈ ਉਪ ਚੋਣ 'ਚ ਕਾਂਗਰਸੀ ਉਮੀਦਵਾਰ ਗੁਰਮੇਲ ਕੁਮਾਰ ਲੱਡਾ ਨੇ ਅਕਾਲੀ ਦਲ ਦੇ ਉਮੀਦਵਾਰ ਹਰਭਜਨ ਲਾਲ ਨੂੰ 106 ਦੇ ਵੱਡੇ ਫਰਕ ਨਾਲ ਮਾਤ ਦੇ ਕੇ ਜਿੱਤ ਪ੍ਰਾਪਤ ਕੀਤੀ। ਚੋਣ ਅਮਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 589 ਵੋਟਾਂ 'ਚੋਂ 456 ਵੋਟਾਂ ਪੋਲ ਹੋਈਆਂ ਜਿਨ੍ਹਾਂ 'ਚੋਂ ਅਕਾਲੀ ਦਲ ਦੇ ਉਮੀਦਵਾਰ ਨੂੰ 173 ਤੇ ਕਾਂਗਰਸ ਦੇ ਉਮੀਦਵਾਰ ਨੂੰ 279 ਵੋਟਾਂ ਪਈਆਂ ਜਦਕਿ ਚਾਰ ਵੋਟਰਾਂ ਵੱਲੋਂ ਨੋਟਾ ਨੂੰ ਵੋਟ ਪਾਈ ਗਈ। ਕਾਂਗਰਸੀ ਉਮੀਦਵਾਰ ਦੀ ਜਿੱਤ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਇਹ ਜਿੱਤ ਪਾਰਟੀ ਦੇ ਹਰ ਇਕ ਵੋਟਰ ਤੇ ਸਪੋਟਰ ਦੀ ਹੈ ਜਿਨ੍ਹਾਂ ਦੇ ਦਿਨ ਰਾਤ ਮਿਹਨਤ ਕੀਤੀ। ਇਸ ਮੌਕੇ ਪਵਨ ਕੁਮਾਰ ਗਾਂਧੀ ਸ਼ਹਿਰੀ ਪ੍ਰਧਾਨ, ਕੌਂਸਲਰ ਗੁਰਜੀਤ ਸਿੰਘ ਕੰਗ, ਜਗਜੀਤ ਸਿੰਘ ਨੋਨੀ, ਰਛਪਾਲ ਸਿੰਘ ਸੈਂਹਬੀ, ਬਲਵਿੰਦਰ ਸਿੰਘ ਟਿੱਢੂ, ਤਰਲੋਕ ਸਹੋਤਾ, ਤੀਰਥ ਸਿੰਘ ਕੰਗ, ਕੁਲਭੂਸ਼ਨ ਸੱਦੀ, ਜਸਵੰਤ ਸਿੰਘ ਜੋਸਨ, ਰਮੀ ਪ੍ਰਧਾਨ ਸਮੇਤ ਹਰ ਕਾਂਗਰਸੀ ਵਰਕਰ ਮੌਜ਼ੂਦ ਸਨ।


author

satpal klair

Content Editor

Related News