ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨੇ ਕੱਸੀ ਕਮਰ

05/29/2020 2:05:49 PM

ਫਤਿਹਗੜ੍ਹ ਸਾਹਿਬ (ਜਗਦੇਵ): ਟਿੱਡੀ ਦਲ ਕਾਰਨ ਪੰਜਾਬ ਅਤੇ ਹਰਿਆਣਾ 'ਚ ਕੀਤੇ ਗਏ ਹਾਈ ਅਲਰਟ ਦੇ ਮੱਦੇਨਜ਼ਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨੇ ਵੀ ਆਪਣੀ ਕਮਰ ਕੱਸ ਲਈ ਹੈ, ਜਿਸ ਦੇ ਚੱਲਦਿਆਂ ਖੇਤੀਬਾੜੀ ਮਹਿਕਮੇ ਨੇ ਪਿੰਡਾਂ 'ਚ ਜਾ ਕੇ ਮੋਕ ਡਰਿਲ ਰਾਹੀਂ ਕਿਸਾਨਾਂ ਨੂੰ ਟਿੱਡੀ ਦਲ ਪ੍ਰਤੀ ਸੁਚੇਤ ਕਰਦਿਆਂ ਉਸ ਨੂੰ ਭਜਾਉਣ ਲਈ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਮਰੀਕ ਸਿੰਘ ਸਿੱਧੂ ਅਤੇ ਮੁੱਖ ਖੇਤੀਬਾੜੀ ਅਫਸਰ ਇੰਦਰਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਪਿੰਡ ਈਸਰਹੇਲ ਵਿਖੇ ਕਿਸਾਨਾਂ ਨੂੰ ਮੌਕ ਡਰਿੱਲ ਰਾਹੀਂ ਜਾਗਰੂਕ ਕਰਦਿਆਂ ਕਿਹਾ ਕਿ ਟਿੱਡੀ ਦਲ ਤੋਂ ਕਿਸੇ ਵੀ ਪੱਖ ਤੋਂ ਘਬਰਾਉਣ ਦੀ ਲੋੜ ਨਹੀਂ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਨਾਲ ਨਜਿੱਠਣ ਲਈ ਪੂਰਨ ਤੌਰ 'ਤੇ ਤਿਆਰ ਹੈ। ਕਿਸਾਨਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ  ਕਿਹਾ ਕਿ ਟਿੱਡੀ ਦਲ ਨੂੰ ਮੌਕ ਡੀਲ ਰਾਹੀਂ ਪੀਪੇ ਅਤੇ ਥਾਲੀਆਂ ਵਜਾ ਕੇ ਰੌਲਾ ਪਾ ਕੇ ਅਤੇ ਫਾਇਰ ਬਿਗ੍ਰੇਡ ਜ਼ਰੀਏ ਭਜਾਉਣ ਦੀ ਵੀ ਟ੍ਰੇਨਿੰਗ ਦਿੱਤੀ ਹੈ।

ਇਹ ਵੀ ਪੜ੍ਹੋ: ਨਿਯਮਾਂ ਨੂੰ ਛਿੱਕੇ ਟੰਗ ਚਹੇਤੇ ਨੂੰ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਲਾਉਣ ਕਾਰਨ ਮੰਤਰੀ ਰੰਧਾਵਾ ਮੁੜ ਵਿਵਾਦਾਂ 'ਚ

ਇਹ ਵੀ ਪੜ੍ਹੋ: ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ 'ਚ ਫਿਰ ਦਿੱਤੀ ਦਸਤਕ, 2 ਨਵੇਂ ਮਾਮਲੇ ਆਏ ਸਾਹਮਣੇ

PunjabKesari

ਦੂਜੇ ਪਾਸੇ ਟਿੱਡੀ ਦਲ ਪ੍ਰਤੀ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੀ ਇਸ ਜਾਗਰੂਕਤਾ ਪ੍ਰਤੀ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਮੇਂ ਸਿਰ ਇਹ ਪ੍ਰਬੰਧ ਕਰਨੇ ਕਿਸਾਨਾਂ ਲਈ ਸਹਾਈ ਸਿੱਧ ਹੋਣਗੇ, ਕਿਉਂਕਿ ਟਿੱਡੀ ਦਲ ਜੋ ਅਜੇ ਰਾਜਸਥਾਨ ਦੇ ਨੇੜੇ-ਤੇੜੇ ਹੀ ਹੈ ਉਸ ਨੂੰ ਪਹਿਲਾਂ ਤਾਂ ਪੰਜਾਬ 'ਚ ਹੀ ਦਾਖਲ ਨਾ ਹੋਣ ਦਿੱਤਾ ਜਾਵੇ। ਇਸ ਲਈ ਯੋਗ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀਆਂ ਫਸਲਾਂ ਨੂੰ ਟਿੱਡੀ ਦਲ ਵੱਲੋਂ ਉਜਾੜਿਆ ਨਾ ਜਾ ਸਕੇ।

ਇਹ ਵੀ ਪੜ੍ਹੋ: ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਰਕਰਾਰ , ਲਵਾਈ ਦਾ ਭਾਅ ਹੋਇਆ ਦੁੱਗਣਾ


Shyna

Content Editor

Related News