ਕੋਰੋਨਾ ਨਾਲ ਚੱਲ ਰਹੀ ਲੜਾਈ ’ਚ ਜਾਨ ਜੋਖਮ ’ਚ ਪਾ ਵੱਡਾ ਰੋਲ ਅਦਾ ਕਰ ਰਿਹਾ ਮੀਡੀਆ : ਮਜੀਠੀਆ

Friday, Apr 17, 2020 - 01:28 PM (IST)

ਮਜੀਠਾ (ਸਰਬਜੀਤ) - ਦੇਸ਼ ’ਚ ਚੱਲ ਰਹੀ ਕੋਰੋਨਾ ਮਹਾਮਾਰੀ ਕਰ ਕੇ ਕੀਤੇ ਗਏ ਲਾਕਡਾਊਨ ’ਤੇ ਪੰਜਾਬ ’ਚ ਲਾਏ ਗਏ ਕਰਫਿਊ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਜਨਤਾ ਨੂੰ ਘਰ ’ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਇਸ ਬੀਮਾਰੀ ਨਾਲ ਲੜਨ ਲਈ ਪੁਲਸ ਅਤੇ ਸਿਹਤ ਵਿਭਾਗ ਦੇ ਨਾਲ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਵਲੋਂ ਨਿਭਾਈ ਜਾ ਰਹੀ 24 ਘੰਟੇ ਦੀ ਡਿਊਟੀ ਨੂੰ ਦੇਖਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਮਜੀਠਾ ਵਿਖੇ ਸਮੂਹ ਪੱਤਰਕਰਾ ਭਾਈਚਾਰੇ ਨੂੰ ਸੁਰੱਖਿਆ ਦੇ ਤੌਰ ’ਤੇ ਪੀ.ਪੀ.ਈ. ਕਿੱਟਾਂ ਦਿੱਤੀਆਂ ਗਈਆਂ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਮੀਡੀਆ ਵਲੋਂ ਜਿਸ ਤਰੀਕੇ ਨਾਲ ਮੋਹਰੀ ਕਤਾਰ ’ਚ ਖੜ੍ਹ ਕੇ ਸਰਕਾਰ ਦੀਆਂ ਪ੍ਰਾਪਤੀਆਂ ਉਜਾਗਰ ਕਰਨੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਦੇ ਮੁੰਦੇ ਉਜਾਗਰ ਕਰਦੀ ਹੈ। ਤਾਂਕਿ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਤ ਸਕੇ ਅਤੇ ਇਸ ਦਾ ਸਮੇਂ ਸਿਰ ਹੱਲ ਕੱਢਿਆ ਜਾਵੇ, ਜਿਸ ’ਚ ਮੀਡੀਆ ਦਾ ਇਕ ਅਹਿਮ ਰੋਲ ਹੁੰਦਾ ਹੈ। ਕੋਰੋਨਾ ਤੋਂ ਸੁਚੇਤ ਕਰਨ ਦੇ ਲਈ ਸਰਕਾਰ ਦੀਆਂ ਹਦਾਇਤਾਂ ਨੂੰ ਸਮੇਂ-ਸਮੇਂ ’ਤੇ ਆਪਣੀ ਜਾਨ ਜ਼ੋਖਮ ’ਚ ਪਾ ਕੇ ਉਜਾਗਰ ਕਰਨ ’ਚ ਮੀਡੀਆ ਦਾ ਇਕ ਵੱਡਾ ਰੋਲ ਹੈ। 

ਉਨ੍ਹਾਂ ਕਿਹਾ ਕਿ ਇਸ ਸਭ ਨੂੰ ਦੇਖਦਿਆਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਪੱਤਰਕਾਰਾਂ ਦਾ ਕਰੀਬ 50 ਲੱਖ ਰੁਪਏ ਦਾ ਰਿਕਵਰ ਬੀਮਾ ਕੀਤਾ ਜਾਵੇ, ਤਾਂ ਜੋ ਕਿਸੇ ਅਣਹੋਣੀ ’ਤੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਹੋ ਸਕੇ। ਇਸ ਮੌਕੇ ਪੱਤਰਕਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜੋਝ ਸਿੰਘ ਸਮਰਾ, ਸਲਵੰਤ ਸਿੰਘ ਸੇਠ ਜ਼ਿਲਾ ਪ੍ਰਧਾਨ ਪੱਛੜੀਆਂ ਸ਼੍ਰੇਣੀਆਂ, ਮੇਜਰ ਸ਼ਿਵਚਰਨ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ। 


rajwinder kaur

Content Editor

Related News