ਕਰਜ਼ੇ ਦੀ ਬਲੀ ਚੜਿਆ ਇਕ ਹੋਰ ਕਿਸਾਨ
Wednesday, Nov 22, 2017 - 04:53 PM (IST)
ਬਰਨਾਲਾ (ਪਵਨ) - ਬਰਨਾਲਾ ਦੇ ਪਿੰਡ ਤਾਜੋਕੋ ਵਿਖੇ ਇਕ ਕਿਸਾਨ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਵਲ ਸਿੰਘ (55) ਪੁੱਤਰ ਨਾਜਰ ਸਿੰਘ ਵਾਸੀ ਆਰਥਿਕ ਤੰਗੀ ਕਾਰਨ ਪਰੇਸ਼ਾਨ ਰਹਿੰਦਾ ਸੀ। ਉਸ ਕੋਲ ਕੇਵਲ 2 ਏਕੜ ਜ਼ਮੀਨ ਜ਼ਮੀਨ ਸੀ ਤੇ ਬੈਂਕ, ਦੁਕਾਨਦਾਰ ਤੇ ਅੜ੍ਹਤੀਏ ਦਾ ਕਰੀਬ 3 ਲੱਖ ਰੁਪਏ ਤੱਕ ਦਾ ਕਰਜ਼ਾ ਸੀ, ਜਿਸ ਦੇ ਚੱਲਦੇ ਉਹ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚੱਲਦਿਆਂ ਮੰਗਲਵਾਰ ਰਾਤ ਸਲਫਾਸ਼ ਦੀਆਂ ਗੋਲੀਆਂ ਖਾ ਲਈਆਂ ਤੇ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਲੜਕਾ ਤੇ ਲੜਕੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਤੋਂ ਦੀ ਮੰਗ ਕੀਤੀ ਹੈ।
