ਰਾਹੁਲ ਦੀ ਮੋਗਾ ਰੈਲੀ 'ਚ ਹੋਣਗੇ ਵੱਡੇ ਐਲਾਨ : ਬਿੱਟੂ (ਵੀਡੀਓ)

03/06/2019 6:25:11 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਤੋਂ ਬਾਅਦ ਪੰਜਾਬ ਕਾਂਗਰਸ ਹੁਣ ਖੇਤ ਮਜ਼ਦੂਰਾਂ ਲਈ ਕੋਈ ਵੱਡਾ ਐਲਾਨ ਕਰ ਸਕਦੀ ਹੈ। 7 ਮਾਰਚ ਨੂੰ ਕਾਂਗਰਸ ਦੀ ਮੋਗਾ ਰੈਲੀ 'ਚ ਇਸ ਤੋਂ ਭੇਤ ਖੋਲ੍ਹਿਆ ਜਾ ਸਕਦਾ ਹੈ। ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਇਸ ਵੱਲ ਇਸ਼ਾਰਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਮੋਗਾ ਰੈਲੀ ਲਈ ਲੁਧਿਆਣਾ ਤੋਂ 120 ਬੱਸਾਂ, ਜਗਰਾਓਂ ਤੋਂ 175 ਅਤੇ ਗਿੱਲ ਤੇ ਦਾਖਾ ਹਲਕੇ ਤੋਂ 80 ਤੋਂ 100 ਬੱਸਾਂ ਰਵਾਨਾ ਹੋਣਗੀਆਂ। ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਸ ਰੈਲੀ ਵਿਚ ਵੱਡੇ ਐਲਾਨ ਕੀਤੇ ਜਾ ਸਕਦੇ ਹਨ। 
ਇਸ ਦੇ ਨਾਲ ਹੀ ਸਿੱਧੂ ਵਲੋਂ ਏਅਰ ਸਟ੍ਰਾਈਕ 'ਤੇ ਦਿੱਤੇ ਬਿਆਨ 'ਤੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਸਿੱਧੂ ਵਲੋਂ ਇਹ ਬਿਆਨ ਸੋਚ ਸਮਝ ਕੇ ਹੀ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਵੱਲ ਗੌਰ ਕਰਨਾ ਚਾਹੀਦਾ ਹੈ।


Gurminder Singh

Content Editor

Related News