ਜਲੰਧਰ ਜ਼ਿਮਨੀ ਚੋਣ: ''ਆਪ'' ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ

Saturday, Jul 13, 2024 - 04:05 PM (IST)

ਜਲੰਧਰ (ਚੋਪੜਾ, ਸੋਨੂੰ)- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਹੋਈ ਪੋਲਿੰਗ ਤੋਂ ਬਾਅਦ ਈ. ਵੀ. ਐੱਮਜ਼ ’ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਹੁਣ ਖੁੱਲ੍ਹ ਚੁੱਕਿਆ ਹੈ। 'ਆਪ' ਦੇ ਮੋਹਿੰਦਰ ਭਗਤ 55,246 ਹਜ਼ਾਰ ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ। ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੂਜੇ ਨੰਬਰ 'ਤੇ ਚੱਲ ਰਹੇ ਹਨ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਤੀਜੇ ਤੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਚੌਥੇ ਨੰਬਰ 'ਤੇ ਚੱਲ ਰਹੇ।  ਵੋਟਾਂ ਦੀ ਗਿਣਤੀ ਵਿਚਾਲੇ ਲਗਾਤਾਰ ਆਏ ਰੁਝਾਨਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਵੱਡੀ ਲੀਡ ਮਿਲੀ, ਜਿਸ ਤੋਂ ਉਨ੍ਹਾਂ ਦੀ ਜਿੱਤ ਦੀ ਤਸਵੀਰ ਵੀ ਸਾਫ਼ ਹੁੰਦੀ ਨਜ਼ਰ ਆਈ।

ਸਥਾਨਕ ਡਿਫੈਂਸ ਕਾਲੋਨੀ ਵਿਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। 12 ਵਜੇ ਤੋਂ ਪਹਿਲਾਂ ਹੀ ਨਤੀਜਾ ਕਾਫ਼ੀ ਹੱਦ ਤਕ ਸਾਫ਼ ਹੋ ਗਿਆ ਸੀ। ਕੁੱਲ੍ਹ 13 ਰਾਊਂਡ ਵਿਚ ਵੋਟਾਂ ਦੀ ਗਿਣਤੀ ਕੀਤੀ ਗਈ। 

ਪਹਿਲਾ ਰੁਝਾਨ
ਮੋਹਿੰਦਰ ਭਗਤ (ਆਪ)- 3,971 
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) - 1,722
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1,073
ਬਿੰਦਰ ਲੱਖਾ (ਬਸਪਾ)-215 
ਸੁਰਜੀਤ ਕੌਰ (ਅਕਾਲੀ ਦਲ) -50

ਦੂਜਾ ਰੁਝਾਨ 
ਮੋਹਿੰਦਰ ਭਗਤ (ਆਪ)- 9,497
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) - 3,161
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1,854
ਬਿੰਦਰ ਲੱਖਾ (ਬਸਪਾ)-215 
ਸੁਰਜੀਤ ਕੌਰ (ਅਕਾਲੀ ਦਲ) -50

ਤੀਜਾ ਰੁਝਾਨ 
ਮੋਹਿੰਦਰ ਭਗਤ (ਆਪ)- 13,847
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) - 4,938
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -2,782
ਬਿੰਦਰ ਲੱਖਾ (ਬਸਪਾ)-215 
ਸੁਰਜੀਤ ਕੌਰ (ਅਕਾਲੀ ਦਲ) -50

ਚੌਥਾ ਰੁਝਾਨ 
ਮੋਹਿੰਦਰ ਭਗਤ (ਆਪ)- 18, 469
ਸੁਰਿੰਦਰ ਕੌਰ (ਕਾਂਗਰਸ) - 6, 871
ਸ਼ੀਤਲ ਅੰਗੂਰਾਲ (ਭਾਜਪਾ) - 3, 638

ਪੰਜਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 23,189 
ਸੁਰਿੰਦਰ ਕੌਰ (ਕਾਂਗਰਸ) - 8, 001 
ਸ਼ੀਤਲ ਅੰਗੂਰਾਲ (ਭਾਜਪਾ) - 4, 395

6ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 27,168
ਸੁਰਿੰਦਰ ਕੌਰ (ਕਾਂਗਰਸ) - 9, 204
ਸ਼ੀਤਲ ਅੰਗੂਰਾਲ (ਭਾਜਪਾ) -6,557

 

7ਵਾਂ ਰੁਝਾਨ
ਮੋਹਿੰਦਰ ਭਗਤ (ਆਪ)-30,999
ਸੁਰਿੰਦਰ ਕੌਰ (ਕਾਂਗਰਸ) - 10,221
ਸ਼ੀਤਲ ਅੰਗੂਰਾਲ (ਭਾਜਪਾ) -8,860

ਅੱਠਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 34,709 (+23,240)
ਸੁਰਿੰਦਰ ਕੌਰ (ਕਾਂਗਰਸ) - 11,469 (-23,240)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) - 10,355


ਨੌਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 38,568  (+25,987)
ਸੁਰਿੰਦਰ ਕੌਰ (ਕਾਂਗਰਸ) - 12,581 (-25,987)
ਸ਼ੀਤਲ ਅੰਗੂਰਾਲ (ਭਾਜਪਾ) - 12,566 (-26,002)

10ਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 42,007  
ਸੁਰਿੰਦਰ ਕੌਰ (ਕਾਂਗਰਸ) - 13,727 
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) - 14,403 

11ਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 46,064 (+30,671)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) - 15,393 (-30,671)
ਸੁਰਿੰਦਰ ਕੌਰ (ਕਾਂਗਰਸ) - 14,668 (-31,396)

12ਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 50,732 (+34,118)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) - 16,614 (-34,118)
ਸੁਰਿੰਦਰ ਕੌਰ (ਕਾਂਗਰਸ) - 15,728 (-35,004)

13ਵਾਂ ਰੁਝਾਨ 
ਮੋਹਿੰਦਰ ਭਗਤ (ਆਪ)- 55,246 (+37,325)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) - 17,921 (-37,325)
ਸੁਰਿੰਦਰ ਕੌਰ (ਕਾਂਗਰਸ) - 16,757 (-38,489)
ਸੁਰਜੀਤ ਕੌਰ (ਅਕਾਲੀ ਦਲ) - 1, 242 (-54,004)
ਬਿੰਦਰ ਕੁਮਾਰ (ਬਸਪਾ) - 734 (-54,512)

PunjabKesari

ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਤੇ ਬੈਂਕਾਂ ਲਈ ਜਾਰੀ ਹੋਏ ਸਖ਼ਤ ਹੁਕਮ

ਰੁਝਾਨਾਂ ਨੂੰ ਵੇਖ ਮੋਹਿੰਦਰ ਭਗਤ ਬੋਲੇ ਜਨਤਾ ਨੇ ਮੁੱਖ ਮੰਤਰੀ ਮਾਨ ਦੇ ਕੰਮਾਂ 'ਤੇ ਮੋਹਰ ਲਗਾਈ
ਵੋਟਾਂ ਦੀ ਗਿਣਤੀ ਵਿਚਾਲੇ ਲਗਾਤਾਰ ਆ ਰਹੇ ਰੁਝਾਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੱਡੀ ਲੀਡ ਮਿਲ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਜਿੱਤ ਦੀ ਤਸਵੀਰ ਵੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਭਗਤ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੇ ਕੰਮਾਂ 'ਤੇ ਮੋਹਰ ਲਗਾਈ ਹੈ। ਇਹ ਵੋਟਾਂ ਉਨ੍ਹਾਂ ਨੂੰ ਹੀ ਪਈਆਂ ਹਨ । ਪਿਛਲੀ ਵਾਰ ਮਿਲੀ ਹਾਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀ ਗੱਲ ਹੈ, ਜਨਤਾ ਆਪਣਾ ਫ਼ਤਵਾ ਦਿੰਦੀ ਹੈ। ਜਨਤਾ ਨੇ ਇਸ ਵਾਰ ਆਪਣਾ ਫ਼ੈਸਲਾ ਸੁਣਾਇਆ ਹੈ।

ਮਾਨ ਕੈਬਨਿਟ 'ਚ ਮੰਤਰੀ ਬਣਨ ਦੇ ਸਵਾਲ 'ਤੇ ਭਗਤ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਵਿਧਾਇਕ ਬਣਾਓ ਮੈਂ ਮੰਤਰੀ ਬਣਾਵਾਂਗਾ, ਜਿਸ 'ਤੇ ਭਗਤ ਨੇ ਕਿਹਾ ਕਿ ਸੀ. ਐੱਮ. ਸਾਹਿਬ ਜੋ ਵਾਅਦਾ ਕਰਦੇ ਹਨ, ਉਹ ਉਸਨੂੰ ਜ਼ਰੂਰ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਉਮੀਦਵਾਰ ਭਗਤ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰਾ ਕਰਨ 'ਤੇ ਉਨ੍ਹਾਂ ਦਾ ਮੁੱਖ ਫੋਕਸ ਰਹੇਗਾ।

ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਵੈਸਟ ਹਲਕੇ ਦੇ ਵਿਧਾਇਕ ਅਤੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਸ਼ੀਤਲ ਅੰਗੁਰਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ, ਹਾਲਾਂਕਿ ਲੋਕ ਸਭਾ ਦੀ ਚੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖੀ ਪਰ ਉਸ ਤੋਂ ਪਹਿਲਾਂ ਹੀ ਸਪੀਕਰ ਨੇ ਅਸਤੀਫੇ ਨੂੰ ਸਵੀਕਾਰ ਕਰ ਲਿਆ, ਜਿਸ ਉਪਰੰਤ ਚੋਣ ਕਮਿਸ਼ਨ ਨੇ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਨਾਲ ਹੀ ਵੈਸਟ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਪੋਲਿੰਗ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ।

ਜ਼ਿਮਨੀ ਚੋਣ ਵਿਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਮੇਅਰ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਵਿਚਕਾਰ ਵੇਖਣ ਨੂੰ ਮਿਲੇਗਾ। ਇਸ ਤਿਕੋਣੀ ਮੁਕਾਬਲੇ ਵਿਚ ਬਾਜ਼ੀ ਕੌਣ ਮਾਰਦਾ ਹੈ, ਇਸ ਦਾ ਪਤਾ ਅੱਜ ਲੱਗ ਜਾਵੇਗਾ।  ਇਸ ਜ਼ਿਮਨੀ ਚੋਣ ਦੌਰਾਨ 55 ਫ਼ੀਸਦੀ ਵੋਟਿੰਗ ਹੋਈ ਸੀ। ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।

ਇਹ ਵੀ ਪੜ੍ਹੋ-  ਅਹਿਮ ਖ਼ਬਰ: ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News