ਡੇਰਾਬੱਸੀ ਦੇ ਪਿੰਡ ''ਚ ਦਰਦਨਾਕ ਘਟਨਾ, ਇਕ ਸਾਲਾ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ ''ਚ ਡੁੱਬਣ ਕਾਰਨ ਮੌਤ

Wednesday, Aug 25, 2021 - 04:08 PM (IST)

ਡੇਰਾਬੱਸੀ (ਅਨਿਲ) : ਇੱਥੋਂ ਦੇ ਪਿੰਡ ਸੈਦਪੁਰਾ ਵਿਖੇ ਮਾਸੂਮ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਾਸੂਮ ਬੱਚੀ  ਦੀ ਪਛਾਣ ਇਕ ਸਾਲਾ ਅਨੁਕਸ਼ਾ ਪੁੱਤਰੀ ਸੀਲੂ ਵਾਸੀ ਪਿੰਡ ਸਰੋਈ, ਜ਼ਿਲ੍ਹਾ ਸੀਤਾਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਸੈਦਪੁਰਾ ਡੇਰਾਬੱਸੀ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋ : ਪਟਵਾਰੀ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਟੁੱਟੀ ਆਸ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਮ੍ਰਿਤਕ ਬੱਚੀ ਦੇ ਪਿਤਾ ਸੀਲੂ ਨੇ ਦੱਸਿਆ ਕਿ ਉਹ ਡੇਰਾਬੱਸੀ ਬਰਵਾਲਾ ਮਾਰਗ ’ਤੇ ਸੈਦਪੁਰਾ ਪਿੰਡ ਨੇੜੇ ਦੁਕਾਨਾਂ ਉਪਰ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਮੇਤ ਰਹਿੰਦਾ ਹੈ। ਉਸ ਦਾ ਇੱਕ ਪੰਜ ਸਾਲਾ ਪੁੱਤਰ ਅਤੇ ਇੱਕ ਸਾਲਾ ਧੀ ਅਨੁਸ਼ਕਾ ਹੈ। ਉਕਤ ਘਟਨਾ ਦੁਪਿਹਰ ਕਰੀਬ ਸਾਢੇ 3 ਵਜੇ ਦੀ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਪਤਨੀ ਮਕਾਨ ਦੀ ਉਪਰਲੀ ਛੱਤ 'ਤੇ ਕੱਪੜੇ ਧੋਣ ਚਲੀ ਗਈ, ਜਦੋਂ ਕਿ ਉਸ ਦਾ ਪੁੱਤਰ ਗਰਾਊਂਡ ਫਲੋਰ ’ਤੇ ਦੁਕਾਨਾਂ ਅੱਗੇ ਖੇਡਣ ਲੱਗ ਪਿਆ। ਇਸ ਦੌਰਾਨ ਮਾਸੂਮ ਬੱਚੀ ਅਨੁਸ਼ਕਾ ਘਰ ਵਿਚ ਪਾਣੀ ਦੀ ਭਰੀ ਹੋਈ ਬਾਲਟੀ ਦਾ ਢੱਕਣ ਖੋਲ੍ਹ ਕੇ ਪਾਣੀ ਵਿਚ ਖੇਡਣ ਲੱਗ ਪਈ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਉੱਠੀ ਬਗਾਵਤ 'ਤੇ 'ਹਰੀਸ਼ ਰਾਵਤ' ਦਾ ਵੱਡਾ ਬਿਆਨ ਆਇਆ ਸਾਹਮਣੇ

ਅਨੁਸ਼ਕਾ ਖੇਡਦੀ ਹੋਈ ਬਾਲਟੀ 'ਚ ਡਿਗ ਗਈ ਅਤੇ ਉਸ ਦਾ ਸਿਰ ਪਾਣੀ 'ਚ ਡੁੱਬ ਗਿਆ, ਜਦੋਂ ਕਿ ਲੱਤਾਂ ਉੱਪਰ ਉੱਠ ਗਈਆਂ। ਪਿਤਾ ਨੇ ਦੱਸਿਆ ਕਿ ਜਦੋਂ ਉਸ ਦਾ ਪੁੱਤਰ ਘਰ ਆਇਆ ਤਾਂ ਉਸ ਨੇ ਭੈਣ ਨੂੰ ਡੁੱਬੀ ਹੋਈ ਵੇਖ ਰੌਲਾ ਪਾ ਦਿੱਤਾ। ਉਸ ਦਾ ਰੌਲ ਸੁਣ ਕੇ ਪਤਨੀ ਰਾਣੀ ਪਹਿਲੀ ਮੰਜ਼ਿਲ ਤੋਂ ਭੱਜ ਕੇ ਥੱਲੇ ਆਈ ਤਾਂ ਧੀ ਨੂੰ ਬਾਲਟੀ 'ਚ ਡੁੱਬੀ ਦੇਖ ਉਸ ਦੇ ਪੈਰਾਂ ਹੇਠਾਂ ਜ਼ਮੀਨ ਖ਼ਿਸਕ ਗਈ।

ਇਹ ਵੀ ਪੜ੍ਹੋ : CBSE : 10ਵੀਂ ਤੇ 12ਵੀਂ ਦੀਆਂ ਬਦਲਵੀਆਂ ਤੇ ਕੰਪਾਰਟਮੈਂਟ ਪ੍ਰੀਖਿਆਵਾਂ ਅੱਜ ਤੋਂ

ਉਸ ਨੇ ਤੁਰੰਤ ਧੀ ਨੂੰ ਬਾਲਟੀ 'ਚੋਂ ਬਾਹਰ ਕੱਢਿਆ ਅਤੇ ਗੁਆਂਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮਾਸੂਮ ਬੱਚੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਇਸ ਮਾਮਲੇ ਦੇ ਤਫ਼ਤੀਸੀ ਅਫ਼ਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਸੂਮ ਬੱਚੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News