ਖੰਨਾ ''ਚ 5 ਸਾਲਾ ਬੱਚੀ ਦੀ ਖੇਤਾਂ ''ਚੋਂ ਮਿਲੀ ਲਾਸ਼, ਇਲਾਕੇ ਦੇ ਲੋਕਾਂ ''ਚ ਫੈਲੀ ਸਨਸਨੀ

05/13/2023 10:34:12 AM

ਖੰਨਾ (ਵਿਪਨ) : ਖੰਨਾ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 5 ਸਾਲਾਂ ਦੀ ਬੱਚੀ ਦੀ ਲਾਸ਼ ਭੇਤਭਰੇ ਹਾਲਾਤ 'ਚ ਬਰਾਮਦ ਕੀਤੀ ਗਈ। ਬੱਚੀ ਦੀ ਲਾਸ਼ ਮੰਡਿਆਲਾ ਕਲਾਂ ਪਿੰਡ 'ਚ ਮੱਕੀ ਦੇ ਖੇਤਾਂ 'ਚੋਂ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਬੀਤੇ 2 ਦਿਨਾਂ ਤੋਂ ਲਾਪਤਾ ਸੀ। ਬੱਚੀ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਸਮੇਤ ਇਕ ਕਿਸਾਨ ਦੀ ਮੋਟਰ 'ਤੇ ਰਹਿੰਦੀ ਸੀ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਚ ਮਰਜ਼ ਹੋਣਗੀਆਂ 587 ਪਨਬੱਸ ਬੱਸਾਂ, ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਿਲੇਗੀ ਸਰਕਾਰੀ ਨੌਕਰੀ

2 ਦਿਨ ਪਹਿਲਾਂ ਬੱਚੀ ਨੇ ਆਪਣੇ ਪਿਤਾ ਕੋਲੋਂ ਕੋਈ ਚੀਜ਼ ਖ਼ਰੀਦਣ ਲਈ 20 ਰੁਪਏ ਲਏ ਸਨ। ਉਹ ਪਿੰਡ ਦੀ ਦੁਕਾਨ 'ਤੇ ਚੀਜ਼ ਖ਼ਰੀਦਣ ਲਈ ਗਈ ਪਰ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਰਾਏ ਦੇ ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਮਕਾਨ ਮਾਲਕ ਵੀ ਰਹਿ ਗਿਆ ਹੈਰਾਨ

ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਜਿੱਥੋਂ ਲਾਸ਼ ਮਿਲੀ ਹੈ, ਉਹ ਖੇਤ ਸੀਲ ਕਰ ਦਿੱਤੇ ਹਨ ਅਤੇ ਕਿਸੇ ਨੂੰ ਖੇਤ 'ਚ ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਸ ਨੇ ਪਰਿਵਾਰ ਵਾਲਿਆਂ ਨੂੰ ਖ਼ਬਰ ਲਿਖੇ ਜਾਣ ਤੱਕ ਪੁਲਸ ਚੌਂਕੀ 'ਚ ਬਿਠਾ ਕੇ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News