ਵਿਧਾਇਕ ਸੰਧਵਾਂ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Wednesday, Jan 17, 2018 - 08:04 AM (IST)

ਕੋਟਕਪੂਰਾ (ਨਰਿੰਦਰ) - ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਮ ਆਦਮੀ ਪਾਰਟੀ ਦਾ ਦਫਤਰ ਸਿੱਖਾਂਵਾਲਾ ਰੋਡ 'ਤੇ ਗੁਰਮੀਤ ਸਿੰਘ ਦੇ ਆਰੇ ਨਜ਼ਦੀਕ ਖੋਲ੍ਹਿਆ, ਜਿਸ ਦਾ ਉਦਘਾਟਨ ਇਕ ਸਧਾਰਨ ਕਿਰਤੀ ਬਾਬਾ ਬੁੱਧ ਰਾਮ ਦੇ ਹੱਥੋਂ ਕੀਤਾ ਗਿਆ।
ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਹਲਕੇ ਦੇ ਬਹੁਤੇ ਹਿੱਸੇ ਦੇ ਵਾਸੀ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਲੰਮੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। 10 ਸਾਲ ਅਕਾਲੀ ਸਰਕਾਰ ਰਹਿਣ ਦੇ ਬਾਵਜੂਦ ਹਲਕੇ ਦਾ ਸਾਬਕਾ ਅਕਾਲੀ ਵਿਧਾਇਕ ਲੋਕਾਂ ਨੂੰ ਵੋਟ ਬੈਂਕ ਵਜੋਂ ਹੀ ਇਸਤੇਮਾਲ ਕਰਦਾ ਰਿਹਾ ਹੈ, ਜਦਕਿ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਜਿਉਂ ਦੀਆਂ ਤਿਉਂ ਹਨ। ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਦਫਤਰ ਖੋਲ੍ਹਿਆ ਗਿਆ ਹੈ, ਜਿੱਥੇ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਜੇਕਰ ਆਮ ਆਦਮੀ ਪਾਰਟੀ ਨੂੰ ਸੜਕਾਂ 'ਤੇ ਉਤਰ ਕੇ ਧਰਨੇ ਮੁਜ਼ਾਹਰੇ ਕਰਨੇ ਪਏ ਤਾਂ ਉਸ ਤੋਂ ਰੱਤੀ ਭਰ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਸਮੇਂ ਗੁਰਮੀਤ ਸਿੰਘ ਆਰੇ ਵਾਲੇ, ਨਰਿੰਦਰ ਰਾਠੌੜ, ਨਰੇਸ਼ ਸਿੰਗਲਾ, ਕੌਰ ਸਿੰਘ ਸੰਧੂ, ਐਡ. ਬਾਬੂ ਲਾਲ ਗੁਰਮੇਲ ਸਿੰਘ, ਹਰਭਜਨ ਸਿੰਘ, ਮਨਜਿੰਦਰ ਗੋਪੀ, ਗਿਫਟੀ ਮਨਚੰਦਾ, ਅਮੋਲਕ ਸਿੰਘ, ਹਰਮਨ, ਸਤਪਾਲ ਸ਼ਰਮਾ, ਸੁਖਵਿੰਦਰ ਸਿੰਘ, ਬੱਬੂ ਸੰਧੂ, ਪਰਵਿੰਦਰ ਸਿੰਘ ਲੁੱਧੜ, ਨਵਪ੍ਰੀਤ ਨਵੀ, ਲਖਵਿੰਦਰ ਢਿੱਲੋਂ, ਅਮਨ ਖਾਲਸਾ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਹਾਜ਼ਰ ਸਨ।