ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!
Sunday, May 09, 2021 - 09:51 AM (IST)
ਸੰਗਤ ਮੰਡੀ (ਮਨਜੀਤ): ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ’ਚ ਸਰਕਾਰੀ ਗੱਡੀ ਨੂੰ ਸ਼ਰੇਆਮ ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਉਹ ਲੋਕਾਂ ਦੀ ਪਾਰਟੀ ਹੈ ਅਤੇ ਨਿਯਮ ਬਦਲਣ ਲਈ ਸਿਆਸਤ ’ਚ ਆਏ ਹਨ। ਕਾਨੂੰਨ ਅਨੁਸਾਰ ਵਿਧਾਇਕਾ ਦੀ ਸਰਕਾਰੀ ਗੱਡੀ ਉਨ੍ਹਾਂ ਤੋਂ ਸਿਵਾਏ ਹੋਰ ਕੋਈ ਨਹੀਂ ਵਰਤ ਸਕਦਾ, ਅਜਿਹਾ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਜਾਣਕਾਰੀ ਅਨੁਸਾਰ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੂੰ ਜੋ ਸਰਕਾਰੀ ਗੱਡੀ ਮਿਲੀ ਹੋਈ ਹੈ। ਬੀਤੀ ਸ਼ਾਮ ਉਨ੍ਹਾਂ ਦੇ ਗੰਨਮੈਨ ਤੇ ਡਰਾਈਵਰ ਵੱਲੋਂ ਉਕਤ ਸਰਕਾਰੀ ਗੱਡੀ ਨੂੰ ਲਿਜਾ ਕੇ ਇਕ ਬੰਦ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖਰੀਦੀ ਗਈ ਜੋ ਕੈਮਰੇ ’ਚ ਕੈਦ ਹੋ ਗਏ। ਜਦ ਇਸ ਪੂਰੇ ਮਾਮਲੇ ’ਤੇ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਪਰ ਨਿੱਜੀ ਚੈਨਲ ’ਤੇ ਉਨ੍ਹਾਂ ਕਬੂਲ ਕੀਤਾ ਕਿ ਇਹ ਗੱਡੀ ਉਨ੍ਹਾਂ ਦੀ ਹੈ ਜੋ ਢਾਬੇ ਤੋਂ ਰੋਟੀ ਲੈਣ ਲਈ ਉਨ੍ਹਾਂ ਦਾ ਗੰਨਮੈਨ ਤੇ ਡਰਾਈਵਰ ਲੈ ਕੇ ਗਏ ਸਨ।
ਇਹ ਵੀ ਪੜ੍ਹੋ: ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?