3176 ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼

06/13/2019 2:08:03 PM

ਚੰਡੀਗੜ੍ਹ (ਸੁਸ਼ੀਲ) : ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ 3176 ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਦੀ ਸ਼ਿਫਾਰਿਸ਼ ਚੰਡੀਗੜ੍ਹ ਪੁਲਸ ਨੇ ਕੀਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਵੱਖ-ਵੱਖ ਸੂਬਿਆਂ ਦੀ ਲਾਈਸੈਂਸ ਅਥਾਰਟੀ ਨੂੰ ਨਿਯਮ ਤੋੜਨ ਵਾਲੇ ਲੋਕਾਂ ਦੇ ਲਾਈਸੈਂਸ ਰੱਦ ਕਰਨ ਸਬੰਧੀ ਪੱਤਰ ਭੇਜ ਦਿੱਤਾ ਹੈ। ਲਾਈਸੈਂਸ ਰੱਦ ਹੋਣ ਵਾਲਿਆਂ 'ਚ ਸਭ ਤੋਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕ ਹਨ, ਜਿਨ੍ਹਾਂ ਦੀ ਗਿਣਤੀ 2175 ਹੈ।

ਹੁਣ ਇਨ੍ਹਾਂ ਵਾਹਨ ਚਾਲਕਾਂ ਨੂੰ ਤਿੰਨ-ਤਿੰਨ ਮਹੀਨਿਆਂ ਤੋਂ ਬਾਅਦ ਸਬੰਧਿਤ ਅਥਾਰਟੀ ਵਲੋਂ ਆਪਣੇ ਲਾਈਸੈਂਸ ਮਿਲਣਗੇ। ਚੰਡੀਗੜ੍ਹ ਟ੍ਰੈਫਿਕ ਪੁਲਸ ਰੈਂਡ ਲਾਈਟ ਜੰਪ, ਓਵਰਸਪੀਡ 'ਚ ਗੱਡੀ ਚਲਾਉਣ, ਗੱਡੀ ਚਲਾਉਂਦੇ ਹੋਏ ਮੋਬਾਇਲ ਫੋਨ 'ਤੇ ਗੱਲ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕਰਨ ਤੋਂ ਬਾਅਦ ਲਾਈਸੈਂਸ ਰੱਦ ਕਰਵਾ ਰਹੀ ਹੈ। ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ ਤੋਂ ਚਲਾਨ ਭੁਗਤਣ ਵਾਲੇ ਚਾਲਕਾਂ ਨੂੰ ਟ੍ਰੈਫਿਕ ਪੁਲਸ ਖੁਦ ਸਬੰਧਤ ਅਥਾਰਟੀ ਨੂੰ ਲਾਈਸੈਂਸ ਰੱਦ ਕਰਨ ਲਈ ਪੱਤਰ ਲਿਖਦੀ ਹੈ। ਇਸ ਤੋਂ ਇਲਾਵਾ ਜ਼ਿਲਾ ਅਦਾਲਤ ਵਲੋਂ ਚਲਾਨ ਦਾ ਭੁਗਤਾਨ ਕਰਨ ਵਾਲੇ ਚਾਲਕਾਂ ਦਾ ਲਾਈਸੈਂਸ ਤਿੰਨ ਮਹੀਨਿਆਂ ਲਈ ਰੱਦ ਕਰਨ ਲਈ ਕੋਰਟ ਅਥਾਰਟੀ ਨੂੰ ਹੁਕਮ ਦਿੰਦੀ ਹੈ।


Babita

Content Editor

Related News