ਚੰਡੀਗੜ੍ਹ ''ਚ ਲਾਈਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੇ ਹੁਕਮ

Wednesday, May 08, 2019 - 11:16 AM (IST)

ਚੰਡੀਗੜ੍ਹ ''ਚ ਲਾਈਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੇ ਹੁਕਮ

ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸਿਟੀ ਬਿਊਟੀਫੁੱਲ 'ਚ ਧਾਰਾ-144 ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਡੀ. ਸੀ. ਨੇ ਸਾਰੇ ਤਰ੍ਹਾਂ ਦੇ ਖਤਰਨਾਕ ਹਥਿਆਰਾਂ ਦੀ ਚੰਡੀਗੜ੍ਹ ਅੰਦਰ ਵਰਤੋਂ 'ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਡੀ. ਸੀ. ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਲਾਈਸੈਂਸ ਹੋਲਡਰ ਆਪਣੇ ਆਰਮਜ਼ ਤੇ ਸ਼ਾਸਤਰ-ਅਸਤਰ ਤੁਰੰਤ ਪ੍ਰਭਾਵ ਨਾਲ ਆਪਣੇ ਨਜ਼ਦੀਕ ਦੇ ਪੁਲਸ ਥਾਣੇ 'ਚ ਜਮ੍ਹਾਂ ਕਰਾਉਣ। ਇਹ ਹੁਕਮ ਪੁਲਸ, ਅਰਧ ਫੌਜੀ ਬਲਾਂ ਤੇ ਹੋਰ ਸਰਕਾਰੀ ਕਰਮਚਾਰੀਆਂ 'ਤੇ ਡਿਊਟੀ ਦੌਰਾਨ ਲਾਗੂ ਨਹੀਂ ਹੋਣਗੇ। ਉੱਥੇ ਹੀ ਜੋ ਲਾਈਸੈਂਸ ਧਾਰਕ ਹਥਿਆਰ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ, ਉਹ ਸਕਰੀਨਿੰਗ ਕਮੇਟੀ ਕੋਲ ਜਾ ਸਕਦੇ ਹਨ।


author

Babita

Content Editor

Related News