ਹਾਲੇ ਵੀ ਜਾਰੀ ਹੈ ਮਾਨਸੂਨ ਦੀ ਝੜੀ ਦੀ ਉਡੀਕ, ਪਿਛਲੇ 18 ਦਿਨਾਂ ਵਿਚ ਹੁਣ ਤੱਕ 180 ਐੱਮ.ਐੱਮ. ਹੀ ਪਿਆ ਮੀਂਹ
Friday, Jul 19, 2024 - 04:01 AM (IST)
ਚੰਡੀਗੜ੍ਹ (ਪਾਲ): ਮੌਸਮ ਵਿਭਾਗ ਰੋਜ਼ਾਨਾ ਮੀਂਹ ਦੀ ਸੰਭਾਵਨਾ ਜਤਾਉਂਦਾ ਹੈ, ਪਰ ਬਾਰਿਸ਼ ਹਾਲੇ ਤੱਕ ਆਮ ਦਾ ਅੰਕੜਾ ਵੀ ਨਹੀਂ ਛੂਹ ਪਾਈ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਮੀਂਹ ਪੈ ਰਿਹਾ ਹੈ ਕੁਝ ਸੁੱਕੇ ਪਏ ਹਨ। ਜੁਲਾਈ ਅੱਧਾ ਬੀਤ ਗਿਆ ਹੈ, ਪਰ ਹਾਲੇ ਤੱਕ ਆਮ ਨਾਲੋਂ 41.2 ਫੀਸਦੀ ਮੀਂਹ ਘੱਟ ਰਿਹਾ ਹੈ। ਮੌਸਮ ਕੇਂਦਰ ਦੇ ਮੁਤਾਬਕ ਮਾਨਸੂਨ ਕਮਜ਼ੋਰ ਨਹੀਂ ਹੈ, ਪਰ ਹਾਲੇ ਤੱਕ ਸ਼ਹਿਰ ਨੂੰ ਚੰਗੇ ਮੀਂਹ ਦੀ ਉਡੀਕ ਹੈ, ਜੋ ਹਾਲੇ ਤੱਕ ਨਹੀਂ ਹੋਈ ਹੈ।
ਪੰਜ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਜੁਲਾਈ ਮਹੀਨੇ ਵਿਚ ਔਸਤਨ ਮੀਂਹ 300 ਮਿ.ਮੀ ਤੱਕ ਪਹੁੰਚ ਜਾਂਦਾ ਹੈ ਜਦੋਂਕਿ ਪਹਿਲੀ ਜੂਨ ਤੋਂ ਹੁਣ ਤੱਕ 180 ਮਿ.ਮੀ ਮੀਂਹ ਪੈ ਚੁੱਕਿਆ ਹੈ। 18 ਦਿਨਾਂ 'ਚ ਸਿਰਫ਼ ਦੋ ਵਾਰ ਹੀ ਚੰਗਾ ਮੀਂਹ ਦਰਜ ਕੀਤਾ ਗਿਆ ਹੈ, ਜਿਸ 'ਚ 3 ਜੁਲਾਈ ਨੂੰ 64.5 ਮੀਂਹ, ਜਦਕਿ 16 ਜੁਲਾਈ ਨੂੰ 41 ਮਿ.ਮੀ. ਮੀਂਹ ਪਿਆ। ਮਹੀਨੇ ਵਿਚ ਹੁਣ ਤੱਕ ਸਿਰਫ਼ 11 ਦਿਨ ਮੀਂਹ ਦਰਜ ਹੋਇਆ ਹੈ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਇੱਕ ਵਾਰ ਫਿਰ ਵਧਿਆ ਵੱਧ ਤੋਂ ਵੱਧ ਤਾਪਮਾਨ
ਵੀਰਵਾਰ ਨੂੰ ਇਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਦੇਖਿਆ ਗਿਆ। ਦਿਨ ਦਾ ਪਾਰਾ ਆਮ ਨਾਲੋਂ 4 ਡਿਗਰੀ ਜ਼ਿਆਦਾ ਰਹਿ ਕੇ 37 ਡਿਗਰੀ ਦਰਜ ਹੋਇਆ। ਉੱਥੇ ਹੀ, ਘੱਟ ਤੋਂ ਘੱਟ ਤਾਪਮਾਨ ਇਕ ਡਿਗਰੀ ਵੱਧ ਕੇ 27.6 ਡਿਗਰੀ ਰਿਹਾ।
ਚੰਡੀਗੜ੍ਹ ਮੌਂਸਮ ਕੇਂਦਰ ਨੇ ਅਗਲੇ ਹਫਤੇ ਮੀਂਹ ਦੀ ਸੰਭਾਵਨਾ ਜਤਾਈ ਹੈ। ਨਾਲ ਹੀ 21 ਅਤੇ 22 ਜੁਲਾਈ ਦੇ ਲਈ ਯੈਲੋ ਅਲਰਟ ਦਿੱਤਾ ਹੈ। ਸ਼ੁੱਕਰਵਾਰ ਨੂੰ ਗਰਜ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਰਹਿ ਸਕਦਾ ਹੈ, ਉੱਥੇ ਹੀ ਸ਼ਨੀਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਸਨਸਨੀਖੇਜ਼ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਗੱਡੀ ਨਾਲ ਕੁਚਲ ਕੇ ਮਾਰ'ਤਾ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e