ਲੈਂਟਰ ਡਿੱਗਣ ਨਾਲ ਅੌਰਤ ਦੀ ਮੌਤ

Thursday, Jul 19, 2018 - 12:41 AM (IST)

ਲੈਂਟਰ ਡਿੱਗਣ ਨਾਲ ਅੌਰਤ ਦੀ ਮੌਤ

ਬਟਾਲਾ,  (ਸੈਂਡੀ)-  ਨਜ਼ਦੀਕੀ ਪਿੰਡ ਸ਼ੇਰਪੁਰ ਵਿਖੇ ਇਕ ਕਮਰੇ ਦਾ ਲੈਂਟਰ ਡਿੱਗਣ ਨਾਲ ਅੌਰਤ ਦੀ ਮੌਤ ਹੋ ਗਈ  ਹੈ।         ਜਾਣਕਾਰੀ ਅਨੁਸਾਰ ਸਵਰਨੀ (65) ਪਤਨੀ ਰਮਜਾਨ ਮਸੀਹ ਜੋ ਮਿਹਨਤ ਮਜ਼ਦੂਰੀ ਕਰਦੀ ਸੀ ਅਤੇ ਦੁਪਹਿਰ ਸਮੇਂ ਆਪਣੇ ਘਰ ’ਚ ਆਰਾਮ ਕਰ ਰਹੀ ਸੀ ਕਿ ਮਕਾਨ ਦਾ ਲੈਂਟਰ ਡਿੱਗ ਪਿਆ, ਜਿਸ  ਨੂੰ ਲੋਕਾਂ ਨੇ  ਜਦੋ-ਜਹਿਦ ਨਾਲ ਬਾਹਰ ਕੱਢਿਆ ਤੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ  ਮ੍ਰਿਤਕਾ  ਦੇ ਪਰਿਵਾਰਕ ਮੈੈਂਬਰਾਂ ਗੁਰਨਾਮ ਮਸੀਹ, ਸ਼ਾਮ ਮਸੀਹ, ਬਲਵਿੰਦਰ ਮਸੀਹ, ਚਮਕ ਮਸੀਹ, ਸ਼ੀਦਾ ਮਸੀਹ, ਪਿੰਡ ਦੇ ਸਰਪੰਚ ਕਰਨੈਲ ਸਿੰਘ, ਬੀ. ਕੇ. ਯੂ. ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਕਾਹਲੋਂ, ਨਿਰਮਲ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।  
 


Related News