ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਭੀਮ ਆਰਮੀ ਦੇ ਆਗੂ, ਜਥੇਦਾਰ ਨਾਲ ਮੁਲਾਕਾਤ ਕਰ BJP ਬਾਰੇ ਕਹੀ ਇਹ ਗੱਲ
Tuesday, Jan 31, 2023 - 10:44 PM (IST)
ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਹਰਿਆਣਾ ਅਤੇ ਯੂਪੀ ਦੇ ਕੁਝ ਦਲਿਤ ਤੇ ਜਾਟ ਆਗੂ ਪਹੁੰਚੇ, ਜਿਨ੍ਹਾਂ 'ਚ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਸਨ, ਜੋ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਯੂਪੀ ਅਤੇ ਹਰਿਆਣਾ ਵਿੱਚ ਸਮਾਜ ਲਈ ਕੰਮ ਕਰਕੇ ਸੇਵਾਵਾਂ ਨਿਭਾ ਰਹੇ ਹਨ। ਚੰਦਰ ਸ਼ੇਖਰ ਆਜ਼ਾਦ ਨੇ ਸਿੰਘ ਸਾਹਿਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਿੰਦੂ-ਸਿੱਖ ਦੀ ਭਾਈਚਾਰਕ ਸਾਂਝ ਬਣੇ। ਉਨ੍ਹਾਂ ਭਾਜਪਾ ਤੇ ਆਰਐੱਸਐੱਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਕੁ ਲੋਕ ਹਨ, ਜੋ ਚਾਹੁੰਦੇ ਨੇ ਧਰਮ ਦੇ ਨਾਂ 'ਤੇ ਲੜਾਇਆ ਜਾਵੇ।
ਇਹ ਵੀ ਪੜ੍ਹੋ : ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਜਲੰਧਰ ਤੋਂ ਬਨਾਰਸ ਜਾਣ ਵਾਲੀ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ
BJP ਤੇ RSS ਦਾ ਟੀਚਾ ਹੈ ਧਰਮਾਂ ਦੇ ਨਾਂ 'ਤੇ ਫੁੱਟ ਪਵਾਉਣਾ
ਆਜ਼ਾਦ ਦਾ ਕਹਿਣਾ ਹੈ ਕਿ ਅੱਜ ਮੈਂ ਇਸ ਅਸਥਾਨ 'ਤੇ ਆ ਕੇ ਆਪਣੇ ਡੈਲੀਗੇਟ ਨਾਲ ਜਥੇਦਾਰ ਸਾਹਿਬ ਨੂੰ ਮਿਲਿਆ ਹਾਂ। ਭਾਰਤ ਸੈਕੁਲਰ ਮੁਲਕ ਹੈ, ਇਥੇ ਸਾਰਿਆਂ ਨੂੰ ਰਹਿਣ ਦਾ ਹੱਕ ਹੈ, ਜੋ ਸੰਵਿਧਾਨ ਕਹਿੰਦਾ ਹੈ। ਜਥੇਦਾਰ ਸਾਹਿਬ ਨਾਲ ਮੇਰੀ ਮੀਟਿੰਗ ਵਿੱਚ ਮੌਜੂਦਾ ਹਾਲਾਤ ਸਬੰਧੀ ਵਿਚਾਰ-ਵਟਾਂਦਰਾ ਕੀਤਾ, ਕੁਝ ਮਨ ਦੇ ਸਵਾਲ ਸਨ, ਹਰ ਇਕ ਸਵਾਲ ਦੇ ਜਵਾਬ ਮਿਲੇ। ਜਥੇਦਾਰ ਸਾਹਿਬ ਨੇ ਮੈਨੂੰ ਸਮਝਾਇਆ।
ਇਹ ਵੀ ਪੜ੍ਹੋ : ਅੱਤਵਾਦ ਪ੍ਰਤੀ ਮੋਦੀ ਦੀ ਜ਼ੀਰੋ ਟਾਲਰੈਂਸ ਕਾਰਨ ਰਾਹੁਲ ਤੇ ਪ੍ਰਿਯੰਕਾ ਨੇ ਘਾਟੀ 'ਚ ਬਰਫਬਾਰੀ ਦਾ ਲਿਆ ਆਨੰਦ : ਚੁੱਘ
ਜਥੇਦਾਰ ਸਾਹਿਬ ਨੇ ਆਸ਼ੀਰਵਾਦ ਦਿੱਤਾ ਹੈ, ਮੈਨੂੰ ਕਿ ਜੋ ਲੜਾਈ ਵਿੱਚ ਡਟੇ ਹੋਏ ਹਾਂ, ਉਸ ਵਿੱਚ ਮੈਨੂੰ ਪੂਰਾ ਸਹਿਯੋਗ ਮਿਲਦਾ ਰਹੇਗਾ। ਬੰਦੀ ਸਿੰਘਾਂ ਬਾਰੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹਨ, ਮਾਨਵਤਾ ਦਾ ਧਿਆਨ ਰੱਖਦਿਆਂ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰੇ। ਇਹ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ : ਫਗਵਾੜਾ ਦਾ ਸਿਵਲ ਹਸਪਤਾਲ ਮੁੜ ਬਣਿਆ ਜੰਗ ਦਾ ਮੈਦਾਨ, ਬਜ਼ੁਰਗ ਨੂੰ ਘੜੀਸ ਕੇ ਕੀਤੀ ਕੁੱਟਮਾਰ
ਇਸ ਮੌਕੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਭੀਮ ਆਰਮੀ ਦੱਬੇ-ਕੁਚਲੇ ਲੋਕਾਂ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਅਸੀਂ ਦੂਜਿਆਂ ਲਈ ਕਮਜ਼ੋਰ ਵਰਗ ਲਈ ਲੜਨਾ ਹੈ। ਇੰਨੀ ਗੱਲ ਕਰਦੇ ਗਰੇਵਾਲ ਭਾਵੁਕ ਹੋ ਗਏ, ਜਦੋਂ ਉਨ੍ਹਾਂ ਨੇ ਦੱਸਿਆ ਕਿ ਜਥੇਦਾਰ ਸਾਹਿਬ ਨਾਲ ਮੀਟਿੰਗ ਕਰਦੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਵਕਤ ਚੰਦਰ ਸ਼ੇਖਰ ਆਜ਼ਾਦ ਦੀਆਂ ਅੱਖਾਂ 'ਚ ਹੰਝੂ ਸਨ। ਆਜ਼ਾਦ ਨੇ ਸ੍ਰੀ ਹਰਿਮੰਦਰ ਸਾਹਿਬ ਆ ਕੇ ਆਪਣੇ-ਆਪ ਨੂੰ ਵਡਭਾਗਾ ਸਮਝਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਸਿੱਖ ਸਮਾਜ ਲਈ ਜਿੰਨੀ ਸੇਵਾ ਹੋਈ, ਉਸ ਵਿੱਚ ਹਿੱਸਾ ਪਏਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦਾ ਫੁੱਟਿਆ ਗੁੱਸਾ, ਭਾਵੁਕ ਹੁੰਦਿਆਂ ਕਹੀਆਂ ਇਹ ਗੱਲਾਂ
ਆਜ਼ਾਦ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸਿੱਖੀ ਕਿਉਂ ਨਹੀਂ ਅਪਣਾਈ। ਇਸ ਬਾਬਤ ਉਹ ਕਿਤਾਬ ਵੀ ਨਾਲ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਹਿੰਦੀ ਵਿੱਚ ਨਹੀਂ ਸਗੋਂ ਪੰਜਾਬੀ ਵਿੱਚ ਹੀ ਛਪਵਾਈ ਜਾਵੇਗੀ ਤੇ ਮੈਂ ਵੀ ਪੰਜਾਬੀ ਸਿੱਖ ਕੇ ਇਹ ਕਿਤਾਬ ਪੜ੍ਹਾਂਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।