ਲੰਮਾ ਪਿੰਡ ਟਰੱਕ ਡਕੈਤੀ ਮਾਮਲੇ ਦਾ ਸਰਗਨਾ ਹੈਰੋਇਨ ਤੇ ਪਿਸਤੌਲ ਸਣੇ ਗ੍ਰਿਫਤਾਰ

Thursday, Jan 18, 2024 - 05:49 PM (IST)

ਲੰਮਾ ਪਿੰਡ ਟਰੱਕ ਡਕੈਤੀ ਮਾਮਲੇ ਦਾ ਸਰਗਨਾ ਹੈਰੋਇਨ ਤੇ ਪਿਸਤੌਲ ਸਣੇ ਗ੍ਰਿਫਤਾਰ

ਜਲੰਧਰ (ਮੁਨੀਸ਼) : ਅਪਰਾਧੀਆਂ ਦੇ ਦੁਆਲੇ ਸ਼ਿਕੰਜਾ ਕੱਸਦਿਆਂ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਨੇ ਵੀਰਵਾਰ ਨੂੰ ਪਿਛਲੇ ਸਾਲ ਸਤੰਬਰ ਵਿੱਚ ਲੋਹੇ ਦੀਆਂ ਸਲਾਖਾਂ ਨਾਲ ਭਰੇ ਇੱਕ ਟਰੱਕ ਦੀ ਲੁੱਟ ਦੇ ਸਰਗਨਾ ਨੂੰ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ: ਹੁਣ ਫੈਸ਼ਨ ਲਈ ਮਾਡਲਾਂ ਦੀ ਥਾਂ ਲੈਣਗੇ AI ਅਵਤਾਰ, ਲੱਖਾਂ ਰੁਪਏ ਦੀ ਹੋਵੇਗੀ ਬਚਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜੀ.ਟੀ. ਰੋਡ ਦੇ ਲੰਮਾ ਪਿੰਡ ਚੌਂਕ ਵਿਖੇ ਲੋਹੇ ਦੀਆਂ ਸਲਾਖਾਂ ਨਾਲ ਲੱਦੇ ਇੱਕ ਟਰੱਕ ਦੀ ਲੁੱਟ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਵਿਖੇ ਐਫਆਈਆਰ 211 ਮਿਤੀ 24-09-2023 ਅਧੀਨ 379ਬੀ,34,392 ਆਈ.ਪੀ.ਸੀ. ਅਤੇ 25-54-59 ਅਸਲਾ ਐਕਟ ਦਰਜ ਕੀਤੀ ਗਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਲੁੱਟ-ਖੋਹ ਵਿੱਚ ਕਈ ਵਿਅਕਤੀ ਸ਼ਾਮਲ ਸਨ, ਜਿਹਨਾਂ ਨੂੰ ਫੜਿਆ ਗਿਆ ਸੀ ਪਰ ਮੁੱਖ ਮੁਲਜ਼ਮ ਫਰਾਰ ਸੀ।

ਇਹ ਵੀ ਪੜ੍ਹੋ: 18 ਸੇਵਾ ਕੇਂਦਰਾਂ 'ਤੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਪ੍ਰਿੰਟਰ, LED ਤੇ ਹੋਰ ਸਾਮਾਨ ਸਣੇ 3 ਕਾਬੂ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਕ੍ਰਾਈਮ ਬ੍ਰਾਂਚ ਨੇ ਸਰਗਨਾ ਸੋਨੂੰ ਉਰਫ ਰੌਕੀ ਪੁੱਤਰ ਗੁਲਜ਼ਾਰ ਗਿੱਲ ਵਾਸੀ ਚਾਵਲਾ ਡਾਕਟਰ, ਨਿਊ ਸੰਤੋਖਪੁਰਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਨੂੰ ਨੂੰ 17-18 ਜਨਵਰੀ ਦੀ ਦਰਮਿਆਨੀ ਰਾਤ ਨੂੰ ਟਰਾਂਸਪੋਰਟ ਨਗਰ ਚੌਕ ਤੋਂ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਅਤੇ ਇੱਕ ਦੇਸੀ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਉਸਦੇ ਖਿਲਾਫ ਥਾਣਾ ਡਿਵੀਜ਼ਨ 8 ਜਲੰਧਰ ਵਿਖੇ 21-61-85 ਐਨਡੀਪੀਐਸ ਐਕਟ ਅਤੇ 25-54-59 ਅਸਲਾ ਐਕਟ ਅਧੀਨ 09 ਮਿਤੀ 18-01-2024 ਨੂੰ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਾਬਕਾ AIG ਦੇ ਵਾਇਸ ਰਿਕਾਰਡਰ ਤੋਂ ਮਿਲੀ ਕੋਰਟ ਦੀ ਰਿਕਾਰਡਿੰਗ, ਪੈਸੇ ਦੇ ਕੇ ਲਗਵਾਇਆ ਧਰਨਾ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੋਨੂੰ ਉਰਫ ਰੌਕੀ ਇੱਕ ਖਤਰਨਾਕ ਅਪਰਾਧੀ ਹੈ ਅਤੇ ਉਸਦੇ ਖਿਲਾਫ ਪਹਿਲਾਂ ਹੀ ਚਾਰ ਐਫਆਈਆਰ ਦਰਜ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਸੋਨੂੰ ਨੂੰ ਪਹਿਲਾਂ ਹੀ ਤਿੰਨ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਹ ਪੁਲੀਸ ਨੂੰ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਪਰਾਧੀਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ, ਜਿਸ ਕਾਰਨ ਉਹ ਸਲਾਖਾਂ ਪਿੱਛੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Anuradha

Content Editor

Related News