ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਫੌਜੀ ਮੋਦੀਖਾਨਾ ਦੇ ਮਾਲਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Wednesday, Jun 08, 2022 - 12:20 PM (IST)

ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੇ ਫੌਜੀ ਮੋਦੀਖਾਨਾ ਦੇ ਮਾਲਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ (ਜਸ਼ਨ) - ਪੰਜਾਬ ਵਿਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ। ਆਏ ਦਿਨ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਅਤੇ ਹੁਣ ਉਪਰੋਂ ਗੈਂਗਸਟਰਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਦਹਿਸ਼ਤ ਵਿਚ ਪਾ ਦਿੱਤਾ ਹੈ। ਇਸੇ ਤਰ੍ਹਾਂ ਫਿਰੌਤੀ ਦੀ ਮੰਗ ਪੂਰੀ ਕਰਨ ਬਦਲੇ ਗੁਰੂ ਕੀ ਵਡਾਲੀ (ਛੇਹਰਟਾ) ਸਥਿਤ ਫੌਜੀ ਮੋਦੀ ਖਾਨੇ ਦੇ ਮਾਲਕ ਹਰਜੀਤ ਸਿੰਘ (ਸਾਬਕਾ ਫੌਜੀ) ਨੂੰ ਗੋਲੀਆਂ ਨਾਲ ਭੁੰਨ ਦੇਣ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਉਸ ਨੂੰ ਇਕ ਵੀਡੀਓ ਵੀ ਭੇਜੀ ਹੈ, ਜਿਸ ਵਿਚ ਕੋਈ ਅਣਪਛਾਤਾ ਮੈਗਜ਼ੀਨ ਵਿਚ ਗੋਲੀਆਂ ਭਰ ਰਿਹਾ ਹੈ ਅਤੇ ਉਸ ਨੇ ਇਹ ਗੋਲੀਆਂ ਉਸ ਲਈ ਭਰਨ ਲਈ ਕਿਹਾ ਹੈ। ਫਿਲਹਾਲ ਮਾਮਲਾ ਸਾਹਮਣੇ ਆਉਂਦੇ ਸਬੰਧਤ ਪੁਲਸ ਹਰਕਤ ਵਿਚ ਆ ਗਈ ਹੈ ਅਤੇ ਸਾਬਕਾ ਫੌਜੀ ਦੀ ਦੁਕਾਨ ਦੇ ਬਾਹਰ ਪੱਕਾ ਨਾਕਾ ਲਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਨਾਲ ਸਬੰਧਤ ਸਾਰੀ ਗੱਲਬਾਤ ਦੀ ਰਿਕਾਰਡਿੰਗ ਪੀੜਤ ਹਰਜੀਤ ਸਿੰਘ ਕੋਲ ਹੈ ਅਤੇ ਉਸ ਨੇ ਪੁਲਸ ਨੂੰ ਵੀ ਸੌਂਪ ਦਿੱਤੀ ਹੈ। ਧਮਕੀ ਦੇਣ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਮੈਂਬਰ ਦੱਸ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਇਸ ਸਬੰਧੀ ਸਾਬਕਾ ਫੌਜੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂ ਦੀ ਵਡਾਲੀ ਇਲਾਕੇ ਵਿਚ ਫੌਜੀ ਮੋਦੀਖਾਨਾ ਦੀ ਦੁਕਾਨ ਹੈ, ਜਿਸ ਵਿਚ ਉਨ੍ਹਾਂ ਦਾ ਫਰਨੀਚਰ ਦਾ ਕਾਰੋਬਾਰ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ ਦੁਕਾਨ ’ਤੇ ਆਉਣ ਲਈ ਤਿਆਰ ਹੋ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ +120931761560 ਨੰਬਰ ਤੋਂ ਦੋ ਵਟਸਐਪ ਕਾਲਾਂ ਆਈਆਂ, ਜਿਸ ਵਿਚ ਕਾਲ ਕਰਨ ਵਾਲੇ ਨੇ ਉਸ ਨੂੰ ਗਾਲੀ-ਗਲੋਚ ਅਤੇ ਭੱਦੀ ਸ਼ਬਦਾਂਵਲੀ ਦੀ ਵਰਤੋਂ ਕੀਤੀ ਹੈ ਜਿਸ ਦੌਰਾਨ ਉਸ ਨੇ ਕਿਸੇ ਸ਼ਰਾਰਤੀ ਅਨਸਰ ਦੇ ਫੋਨ ਦਾ ਭੁਲੇਖਾ ਪਾ ਕੇ ਉਸ ਨੂੰ ਬਲਾਕ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ 8218403278 ’ਤੇ ਇਕ ਫਿਰ ਕਾਲ ਆਈ ਅਤੇ ਫੋਨ ’ਤੇ ਉਸ ਨੂੰ ਧਮਕੀਆਂ ਮਿਲਦੀਆਂ ਹਨ ਅਤੇ ਫੋਨ ਕਰਨ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੱਸਦਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਹ ਕਹਿੰਦਾ ਹੈ ਕਿ ਤੁਸੀਂ ਸਾਰਿਆਂ ਨੇ ਮੂਸੇਵਾਲਾ ਦਾ ਮਾਮਲਾ ਦੇਖਿਆ ਹੋਵੇਗਾ, ਹੁਣ ਇਹ ਉਸ ਤੋਂ ਵੀ ਵੱਡਾ ਹੋਣ ਵਾਲਾ ਹੈ। ਇਸ ਦੌਰਾਨ ਉਹ ਮੰਗ ਪੂਰੀ ਨਾ ਕਰਨ ’ਤੇ ਜੁਰਮਾਨਾ ਅਤੇ ਮਾਡ਼ਾ ਨਤੀਜਾ ਭਰਨ ਲਈ ਵੀ ਕਹਿੰਦਾ ਹੈ। ਧਮਕੀਆਂ ਦੇਣ ਅਤੇ ਫੋਨ ’ਤੇ ਗਾਲਾਂ ਕੱਢਣ ਤੋਂ ਥੋੜ੍ਹੀ ਦੇਰ ਬਾਅਦ, ਫੋਨ ਕਰਨ ਵਾਲਾ ਉਸ ਨੂੰ ਇਕ ਵੀਡੀਓ ਭੇਜਦਾ ਹੈ, ਜਿਸ ਵਿਚ ਕੋਈ ਵਿਅਕਤੀ ਇਕ ਅਣਪਛਾਤੇ ਪਿਸਤੌਲ ਦੇ ਮੈਗਜ਼ੀਨ ਵਿਚ ਗੋਲੀਆਂ ਲੋਡ ਕਰਦਾ ਦਿਖਾਈ ਦਿੰਦਾ ਹੈ ਅਤੇ ਉਹ ਕਹਿੰਦਾ ਹੈ ਕਿ ਇਹ ਗੋਲੀਆਂ ਤੇਰੇ ਲਈ (ਹਰਜੀਤ ਸਿੰਘ) ਹੀ ਲੋਡ ਕਰ ਰਿਹਾ ਹਾਂ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਉਸ ਨੇ ਕਿਹਾ ਕਿ ਉਸ ਦਾ ਪੂਰਾ ਨੈੱਟਵਰਕ ਹੈ ਅਤੇ ਉਸ ਦੇ ਘਰ ਦੇ ਆਲੇ ਦੁਆਲੇ ਵੀ ਉਸ ਦੇ ਸਾਥੀ ਉਸ ਦਾ ਪੂਰਾ ਧਿਆਨ ਰੱਖ ਰਹੇ ਹਨ ਅਤੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਉਸ ਦ ਪੂਰੇ ਪੰਜਾਬ ਵਿੱਚ ਇੱਕ ਚੰਗਾ ਨੈਟਵਰਕ ਹੈ। ਇਸ ਤੋਂ ਬਾਅਦ ਉਹ ਸਾਫ ਕਹਿੰਦਾ ਹੈ ਕਿ ਜੇਕਰ ਉਹ (ਹਰਜੀਤ) ਮੰਗ ਪੂਰੀ ਨਹੀਂ ਕਰਦਾ ਤਾਂ ਉਸ ਦੀ (ਪਤਨੀ) ਨੂੰ ਵਿਧਵਾ ਕਰ ਦੇਵੇਗਾ। ਸੂਚਨਾ ਮਿਲਦੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਕਾਲ ਡਿਟੇਲ ਤੋਂ ਇਲਾਵਾ ਕਾਲ ਟ੍ਰੇਸ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਜਲਦ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ। ਮਾਮਲਾ ਜੋ ਵੀ ਹੋਵੇ ਪਰ ਇਸ ਨੂੰ ਲੈ ਕੇ ਪੂਰੇ ਛੇਹਰਟਾ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ


author

rajwinder kaur

Content Editor

Related News