ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

05/08/2021 4:36:06 PM

ਬੁਢਲਾਡਾ (ਬਾਂਸਲ) : ਕੋਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਸਿਹਤ ਮਹਿਕਮਾ ਬੁਢਲਾਡਾ ਦੀ ਮਦਦ ਨਾਲ ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਅਧੀਨ  ਬੁਢਲਾਡਾ ਦੇ ਹਰ ਗਲੀ ਮੁਹੱਲੇ ਵਿੱਚ ਕੈਂਪ ਲਗਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਅੱਜ ਚੋੜੀ ਗਲੀ ਵਿੱਚ ਜੈ ਦੁਰਗਾ ਭਜਨ ਮੰਡਲ ਦੇ ਦਫਤਰ ’ਚੋਂ ਕੀਤੀ ਗਈ, ਇਸ ਦੌਰਾਨ 170 ਦੇ ਲੱਗਭਗ ਜਨਾਨੀਆਂ ਅਤੇ ਪੁਰਸ਼ਾਂ  ਦੇ ਵੈਕਸੀਨ ਲਗਾਈ ਗਈ । ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਅਤੇ ਮਹਾਂ ਕਾਵੜ ਸੰਘ ਦੇ ਸੋਨੂੰ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਨੌਜਵਾਨਾਂ ’ਚ ਜ਼ਿਆਦਾ ਉਤਸਾਹ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ’ਤੇ ਹਾਈ ਕੋਰਟ ਸਖਤ

ਉਨ੍ਹਾਂ ਦੱਸਿਆ ਕਿ ਕਲ 9 ਮਈ ਦਿਨ ਐਤਵਾਰ ਨੂੰ ਕਰੀਬ ਆਸ਼ਰਮ ਵਿਖੇ ਕੋਰੋਨਾ ਵੈਕਸੀਨ ਕੈਂਪ ਲਗਾਇਆ ਜਾਵੇਗਾ।  ਵੈਕਸੀਨ ਲਗਵਾਉਣ ਵਾਲੇ ਵਿਅਕਤੀ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਅਪਾਹਿਜ ਅਤੇ ਬੀਮਾਰ ਲੋਕਾਂ ਦੇ ਘਰ ਜਾ ਕੇ ਵੈਕਸੀਨ ਲਗਾਉਣ ਸਬੰਧੀ ਸਿਹਤ ਮਹਿਕਮੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਰਜਿੰਦਰ ਗੋਇਲ, ਰਾਕੇਸ਼ ਗੋਇਲ, ਗੋਰਿਸ਼ ਗੋਇਲ, ਮੁਹੱਮਦ ਅਲੀ, ਦੀਪੂ ਗਰਗ, ਵਿਸ਼ਵਦੀਪ ਕਾਕੂ, ਅਮਿਤ ਗਰਗ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਦੇ ਡਾਕਟਰ ਸਮੇਤ 31 ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News