ਲੰਗਰ ਤੇ ਪ੍ਰਸ਼ਾਦ ਦੀ ਖੁੱਲ੍ਹ ਮਿਲਣ ਕਾਰਨ ਸੰਗਤਾਂ 'ਚ ਖੁਸ਼ੀ ਦਾ ਮਾਹੌਲ

Wednesday, Jun 10, 2020 - 03:54 PM (IST)

ਲੰਗਰ ਤੇ ਪ੍ਰਸ਼ਾਦ ਦੀ ਖੁੱਲ੍ਹ ਮਿਲਣ ਕਾਰਨ ਸੰਗਤਾਂ 'ਚ ਖੁਸ਼ੀ ਦਾ ਮਾਹੌਲ

ਬਠਿੰਡਾ (ਮਨੀਸ਼ ਗਰਗ): ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ 'ਚ ਲੱਗੀ ਤਾਲਾਬੰਦੀ ਦੌਰਾਨ ਧਾਰਮਿਕ ਸਥਾਨ ਵੀ ਬੰਦ ਕਰ ਦਿੱਤੇ ਸਨ। ਬੇਸ਼ੱਕ 8 ਜੂਨ ਨੂੰ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਧਾਰਮਿਕ ਸਥਾਨਾਂ 'ਚ ਲੰਗਰ ਤੇ ਪ੍ਰਸ਼ਾਦ 'ਤੇ ਰੋਕ ਲਗਾ ਦਿੱਤੀ ਸੀ, ਜਿਸ ਨੂੰ ਲੈ ਕੇ ਸੰਗਤ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸਰਕਾਰ ਨੇ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਦੇ ਦਿੱਤੀ ਹੈ ਅਤੇ ਸੰਗਤ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਪ੍ਰਸ਼ਸਾਨ ਦੀ ਹਿਦਾਇਤ 'ਤੇ ਲੰਗਰ ਚਲਾਇਆ ਜਾ ਰਿਹਾ ਹੈ।

PunjabKesari ਤਖ਼ਤ ਸਾਹਿਬ ਦੇ ਮੈਨੇਜਰ ਨੇ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਹਿਦਾਇਤ 'ਤੇ ਲੰਗਰ ਲਗਾਇਆ ਜਾ ਰਿਹਾ ਹੈ। ਲੰਗਰ 'ਚ ਪਹਿਲਾਂ ਤੋਂ ਵੱਧ ਸੇਵਾਦਾਰ ਤਾਇਨਾਤ ਕੀਤੇ ਗਏ ਹਨ, ਜੋ ਸੰਗਤ ਨੂੰ ਸਰਕਾਰ ਦੀ ਹਿਦਾਇਤ ਦੇ ਬਾਰੇ 'ਚ ਦੱਸ ਕੇ ਇਕ-ਦੂਜੇ ਤੋਂ ਦੂਰੀ ਬਣਾ ਕੇ ਬੈਠਣ ਦੇ ਲਈ ਪ੍ਰੇਰਿਤ ਕਰ ਰਹੇ ਹਨ, ਜਦਕਿ ਸੰਗਤ ਨੇ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ।


author

Shyna

Content Editor

Related News