ਜ਼ਮੀਨੀ ਵਿਵਾਦ ਦੇ ਚੱਲਦਿਆਂ ਨੌਜਵਾਨ ਦਾ ਟਰੈਕਟਰ ਦਾ ਹੱਲ ਮਾਰ ਕੇ ਕਤਲ

Saturday, May 09, 2020 - 02:35 PM (IST)

ਦਿੜਬਾ ਮੰਡੀ, ਕੌਹਰੀਆਂ (ਅਜੈ, ਸਰਮਾ): ਹਲਕਾ ਦਿੜਬਾ ਦੇ ਪਿੰਡ ਲਾਡਬੰਨਜਾਰਾਂ ਕਲਾਂ ਵਿਖੇ ਪਿਛਲੇ ਕਾਫੀ ਸਮੇਂ ਤੋ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਦੇ ਟਕੈਟਰ ਦੇ ਪਿੱਛੇ ਲਗਾਏ ਹਲ ਮਾਰ ਕੇ ਜਾਨੋਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਿੜਬਾ ਪੁਲਸ ਨੇ ਥਾਣਾ 7 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕੇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

ਇਸ ਸਬੰਧੀ ਥਾਣਾ ਮੁਖੀ ਦਿੜਬਾ ਇੰਸਪੈਕਟਰ ਸੁਖਦੀਪ ਸਿੰਘ ਅਤੇ ਚੌਂਕੀ ਇੰਚਾਰਜ ਕੌਹਰੀਆਂ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਹਰਵਿੰਦਰ ਸਿੰਘ (32) ਦੀ ਪਤਨੀ ਸੰਦੀਪ ਕੌਰ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਕਾਫੀ ਸਮਾਂ ਪਹਿਲਾਂ ਆਪਣੀ ਇਕ ਏਕੜ ਜ਼ਮੀਨ ਪਰਮਜੀਤ ਕੌਰ ਵਾਸੀ ਹਾਮਝੇੜੀ ਨੂੰ ਵੇਚ ਦਿੱਤੀ ਸੀ , ਪਰ ਖਰੀਦਦਾਰ ਵੱਲੋਂ ਉਕਤ ਜ਼ਮੀਨ ਦੀ ਪੂਰੀ ਰਕਮ ਸਾਨੂੰ ਨਹੀਂ ਦਿੱਤੀ ਗਈ ਸੀ, ਜਿਸ ਕਰਕੇ ਮੁਦੱਈ ਆਪ ਹੀ ਜ਼ਮੀਨ ਨੂੰ ਵਾਹੁੰਦੇ ਬੀਜਦੇ ਸੀ ਪਰ 8 ਮਈ ਨੂੰ ਚਰਨਜੀਤ ਸਿੰਘ ਵਾਸੀ ਧੂਹੜ, ਪਰਮਜੀਤ ਕੌਰ ਵਾਸੀ ਹਾਮਝੇੜੀ, ਕੁਲਵੀਰ ਸਿੰਘ ਢੰਡਿਆਲ, ਮਲਤਾਨ ਸਿੰਘ , ਬਲਜਿੰਦਰ ਸਿੰਘ, ਜੈਪਾਲ ਸਿੰਘ ਅਤੇ ਮਨਜੀਤ ਸਿੰਘ ਵਾਸੀਅਨ ਲਾਡਬੰਨਜਾਰਾਂ ਕਲਾਂ ਨੇ ਟਰੈਕਟਰ ਰਾਹੀਂ ਜ਼ਮੀਨ ਦਾ ਕਬਜਾ ਲੈਣ ਦੀ ਨੀਅਤ ਨਾਲ ਜ਼ਮੀਨ ਨੂੰ ਵਾਹੁਣ ਲੱਗ ਪਏ ਅਤੇ ਜਦੋਂ ਅਸੀਂ ਆਪਣੇ ਖੇਤ ਪੁੱਜੇ ਤਾਂ ਉਕਤ ਲੋਕ ਸਾਨੂੰ ਵੇਖ ਕੇ ਉੱਥੋਂ ਭੱਜ ਗਏ ਅਤੇ ਮੇਰਾ ਪਤੀ ਹਰਵਿੰਦਰ ਸਿੰਘ ਉਨ੍ਹਾਂ ਦੀ ਪਛਾਣ ਕਰਨ ਲਈ ਮੋਟਰਸਾਇਕਲ ਲੈ ਕੇ ਉਨ੍ਹਾਂ ਦੇ ਪਿੱਛੇ ਗਿਆ ਤਾਂ ਬਾਅਦ ਲਾਡਬੰਨਜਾਰਾ ਖੁਰਦ ਨਿਹਾਲਗੜ੍ਹ ਰੋਡ ਟਰੈਕਟਰ ਚਾਲਕ ਨੇ ਮੇਰੇ ਪਤੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਟਰੈਕਟਰ ਨੂੰ ਇਕਦਮ ਰੋਕ ਕੇ ਪਿਛਲਾ ਗਿਅਰ ਪਾ ਕੇ ਟਰੈਕਟਰ ਦੇ ਪਿੱਛੇ ਲਗਾਏ ਹਲ ਮੇਰੇ ਪਤੀ ਦੇ ਮੋਟਰਸਾਇਕਲ 'ਚ ਮਾਰੇ ਜਿਸ ਨਾਲ ਉਹ ਨਿੱਚੇ ਡਿੱਗ ਗਿਆ ਅਤੇ ਟਰੈਕਟਰ ਪਿੱਛੇ ਪਏ ਹੱਲ ਮੇਰੇ ਪਤੀ ਦੇ ਮੱਥੇ 'ਚ ਖੁੱਬ ਗਏ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਅਸੀਂ ਵੀ ਉਨ੍ਹਾਂ ਪਿੱਛੇ ਆ ਰਹੇ ਸੀ ਅਸੀਂ ਤੁਰੰਤ ਮੇਰੇ ਪਤੀ ਹਰਵਿੰਦਰ ਸਿੰਘ ਨੂੰ ਚੁੱਕ ਕੇ ਪਾਤੜਾਂ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਉਕਤ 6 ਵਿਅਕਤੀ ਅਤੇ ਇੱਕ ਔਰਤ ਸਮੇਤ 7 ਜਣਿਆਂ ਖਿਲਾਫ ਕਤਲ ਦੀ ਧਾਰਾ 302 ਤੋਂ ਇਲਾਵਾ ਕਈ ਹੋਰ ਧਾਰਾਵਾਂ ਤਹਿਤ ਕੇਸ ਦੀ ਬਾਰੀਕੀ ਨਾਲ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਦੋਸੀਆਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਡਾਕਟਰੀ ਮੁਆਇਨਾਂ ਕਰਵਾ ਕੇ ਅੱਜ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਹੈ।


Shyna

Content Editor

Related News