ਜ਼ਮੀਨੀ ਵਿਵਾਦ ਨੂੰ ਲੈ ਕੇ ਸਕੇ ਭਰਾਵਾਂ 'ਚ ਹੋਇਆ ਝਗੜਾ, ਪਾੜੀ ਪੁਲਸ ਦੀ ਵਰਦੀ
Tuesday, May 18, 2021 - 05:49 PM (IST)
ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਦੇ ਪਿੰਡ ਥਾਣੇਵਾਲ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ 2 ਸਕੇ ਭਰਾਵਾਂ ਵਿੱਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ’ਚੋਂ ਇਕ ਭਰਾ ਸਕਿਉਰਿਟੀ ਗਾਰਡ ਹੈ ਅਤੇ ਇਕ ਭਰਾ ਪੰਜਾਬ ਪੁਲਸ ਵਿੱਚ ਏ.ਐੱਸ.ਆਈ. ਹੈ। ਦੋਵਾਂ ਭਰਾਵਾਂ ਵੱਲੋਂ ਇਕ ਦੂਜੇ ਖ਼ਿਲਾਫ ਦੋਸ਼ ਲਗਾਏ ਜਾ ਰਹੇ ਹਨ।
ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਪੰਜਾਬ ਪੁਲਸ ਵਿੱਚ ਏ.ਐੱਸ.ਆਈ. ਤਾਇਨਾਤ ਛੋਟੇ ਭਰਾ ਧਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵੱਡਾ ਭਰਾ ਰਾਜਿੰਦਰ ਸਿੰਘ ਉਨ੍ਹਾਂ ਦੇ ਪਿਤਾ ਤੋਂ ਜਬਰੀ ਜ਼ਮੀਨ ਲੈਣਾ ਚਾਹੁੰਦਾ ਹੈ, ਜਦਕਿ ਉਸਦੇ ਨਾਮ ਪਹਿਲਾਂ ਹੀ ਕੁਝ ਜ਼ਮੀਨ ਕੀਤੀ ਹੋਈ ਹੈ। ਅੱਜ ਉਨ੍ਹਾਂ ਦਾ ਵੱਡਾ ਭਰਾ ਉਨ੍ਹਾਂ ਦੇ ਪਿਤਾ ਨਾਲ ਝਗੜਾ ਕਰ ਰਿਹਾ ਸੀ ਕਿ ਉਹ ਹੋਰ ਜ਼ਮੀਨ ਉਸਦੇ ਨਾਮ ਕਰਨ। ਜਦੋਂ ਉਹ ਉਥੇ ਪਹੁੰਚਿਆ ਦਾ ਵੱਡੇ ਭਰਾ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸਦੀ ਵਰਦੀ ਪਾੜ ਦਿੱਤੀ। ਉਸ ਨੇ ਮੈਨੂੰ ਅਤੇ ਮੇਰੇ ਪੁੱਤ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਮੰਗ ਕੀਤੀ ਹੈ ਉਸਦੇ ਵੱਡੇ ਭਰਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਦੂਜੇ ਪਾਸੇ ਵੱਡੇ ਭਰਾ ਰਾਜਿੰਦਰ ਦੀ ਪਤਨੀ ਸੰਤੋਸ਼ ਰਾਣੀ ਨੇ ਦੱਸਿਆ ਕਿ ਉਸਦਾ ਦਿਓਰ ਪੁਲਸ ਮੁਲਾਜ਼ਮ ਹੋਣ ਕਰਕੇ ਵਰਦੀ ਦਾ ਰੋਹਬ ਦਿਖਾ ਕੇ ਉਨ੍ਹਾਂ ਦੇ ਪਿਤਾ ਕੋਲੋ ਆਪਣੇ ਹਿੱਸੇ ਦੀ ਜ਼ਮੀਨ ਲਿਖਵਾ ਚੁੱਕਾ ਹੈ ਅਤੇ ਹੁਣ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਵੀ ਹੜੱਪਣਾ ਚਾਹੁੰਦਾ ਹੈ। ਅੱਜ ਜਦੋਂ ਉਹ ਆਪਣੇ ਪਿਤਾ ਨਾਲ ਗੱਲ ਕਰਨ ਗਏ ਤਾਂ ਛੋਟੇ ਭਰਾ ਨੇ ਉਨ੍ਹਾਂ ’ਤੇ ਹਮਲਾ ਕਰਕੇ ਵੱਡੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸਦੇ ਕੱਪੜੇ ਪਾੜ ਦਿੱਤੇ। ਉਨ੍ਹਾਂ ਨੇ ਪੁਲਸ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼
ਇਸ ਮਾਮਲੇ ਦੇ ਸਬੰਧ ’ਚ ਜਦੋਂ ਦੋਵਾਂ ਭਰਾ ਦੇ ਬਜ਼ੁਰਗ ਪਿਤਾ ਕਿਸ਼ੋਰੀ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸਦੇ ਨਾਮ 7 ਕਿਲੇ ਜ਼ਮੀਨ ਹੈ। ਉਸ ’ਚੋਂ ਉਸਨੇ ਦੋ ਕਿਲ੍ਹੇ ਆਪਣੇ ਵੱਡੇ ਪੁੱਤਰ ਦੇ ਨਾਮ ਕੀਤੇ ਹੋਏ ਹਨ ਅਤੇ ਛੋਟੇ ਏ.ਐੱਸ.ਆਈ. ਨੂੰ 3 ਏਕੜ ਦਿੱਤੇ ਹੋਏ ਹਨ। ਉਨ੍ਹਾਂ ਦਾ ਵੱਡਾ ਪੁੱਤਰ ਹੋਰ ਜ਼ਮੀਨ ਦੀ ਮੰਗ ਰਿਹਾ ਹੈ, ਇਸ ਲਈ ਦੋਨਾਂ ਵਿੱਚ ਝਗੜਾ ਹੋ ਗਿਆ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)