ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ
Thursday, Jun 09, 2022 - 05:52 PM (IST)
ਜਲੰਧਰ— ਜਲੰਧਰ ਦੇ ਭਾਜਪਾ ਨੇਤਾ ਲਲਿਤ ਚੱਢਾ ਅਤੇ ਉਨ੍ਹਾਂ ਦਾ ਭਤੀਜਾ ਸੰਯਮ ਕੋਲਕਾਤਾ ਸਥਿਤ ਗੰਗਾਸਾਗਰ ’ਚ ਡੁੱਬ ਗਏ। ਲਲਿਤ ਚੱਢਾ ਦੀ ਜੱਗੂ ਚੌਂਕ ’ਤੇ ਜਿਊਲਰੀ ਦੀ ਦੁਕਾਨ ਹੈ। ਉਹ ਆਪਣੇ ਭਤੀਜੇ ਸੰਯਮ ਨਾਲ ਤਿੰਨ ਦਿਨ ਪਹਿਲਾਂ ਗੰਗਾਸਾਗਰ ’ਚ ਇਸ਼ਨਾਨ ਕਰਨ ਗਏ ਸਨ। ਇਸ਼ਨਾਨ ਦੌਰਾਨ ਹਾਦਸਾ ਵਾਪਰਨ ਕਰਕੇ ਚਾਚਾ-ਭਤੀਜਾ ਗੰਗਾ ਸਾਗਰ ’ਚ ਡੱਬ ਗਏ। 21 ਘੰਟਿਆਂ ਦੀ ਤਲਾਸ਼ ਦੇ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਰਾਫ਼ਾ ਬਾਜ਼ਾਰ ਬੰਦ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਲਲਿਤ ਆਪਣੀ ਪਤਨੀ ਸੋਨੀਆ, ਭਤੀਜਾ ਸੰਯਮ ਅਤੇ ਦੋਸਤ ਰਾਜੂ ਦੇ ਪਰਿਵਾਰ ਨਾਲ ਗਏ ਉਕਤ ਸਥਾਨ ’ਤੇ ਗਏ ਸਨ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’
ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੇ ਭਤੀਜੇ ਸੰਯਮ ਚੱਢਾ ਦਾ ਪੈਰ ਗੰਗਾਸਾਗਰ ’ਚ ਇਸ਼ਨਾਨ ਕਰਦੇ ਹੋਏ ਫਿਸਲ ਗਿਆ। ਉਸ ਨੂੰ ਬਚਾਉਣ ਲਈ ਲਲਿਤ ਵੀ ਅੱਗੇ ਵਧੇ ਤਾਂ ਉਹ ਵੀ ਗੰਗਾਸਾਗਰ ’ਚ ਵਹਿ ਗਏ। ਰੌਲਾ ਪਾਉਣ ’ਤੇ ਤੁਰੰਤ ਗੋਤਾਖ਼ੋਰ ਗੰਗਾਸਾਗਰ ’ਚ ਉਤਰ ਗਏ। 21 ਘੰਟਿਆਂ ਦੀ ਤਲਾਸ਼ ਦੇ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਪਰਿਵਾਰ ਵਾਲੇ ਦੋਹਾਂ ਦੀਆਂ ਲਾਸ਼ਾਂ ਨੂੰ ਲੈ ਕੇ ਆਉਣ ਲਈ ਜਲੰਧਰ ਤੋਂ ਰਵਾਨਾ ਹੋ ਗਏ ਹਨ। ਚੱਢਾ ਬਿਰਾਦਰੀ ਦੇ ਮੁਖੀ ਵਿਪਿਨ ਚੱਢਾ ਨੇ ਦੱਸਿਆ ਕਿ ਲਲਿਤ ਚੱਢਾ ਵੀ ਸ੍ਰੀ ਸਿੱਧ ਬਾਬਾ ਸੋਢਲ ਦੇ ਭਗਤ ਸਨ। ਹਰ ਸਾਲ ਹੋਣ ਵਾਲੇ ਮੇਲੇ ਦੌਰਾਨ ਲਲਿਤ ਚੱਢਾ ਸੇਵਾਵਾਂ ਨਿਭਾਉਂਦੇ ਸਨ। ਲਲਿਤ ਜਿਊਲਰ ਹੋਣ ਦੇ ਨਾਲ-ਨਾਲ ਭਾਜਪਾ ਮੰਡਲ ਪ੍ਰਧਾਨ ਵੀ ਸਨ। ਉਹ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਮੈਂਬਰ ਵੀ ਸਨ।
ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ