ਲਾਲੀ ਮਜੀਠੀਆ ਨੇ ਉੱਚ ਅਧਿਕਾਰੀਆਂ ਸਮੇਤ ਹੋਏ ਨੁਕਸਾਨ ਦਾ ਲਿਆ ਜਾਇਜ਼ਾ

Friday, Jul 07, 2017 - 04:32 AM (IST)

ਲਾਲੀ ਮਜੀਠੀਆ ਨੇ ਉੱਚ ਅਧਿਕਾਰੀਆਂ ਸਮੇਤ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਮਜੀਠਾ,  (ਸਰਬਜੀਤ)-  ਬੀਤੇ ਦਿਨ ਮਜੀਠਾ ਤੇ ਆਸ-ਪਾਸ ਦੇ 2 ਦਰਜਨ ਦੇ ਕਰੀਬ ਪਿੰਡਾਂ 'ਚ ਤੇਜ਼ ਹਨੇਰੀ ਤੇ ਬਰਸਾਤ ਨਾਲ ਹੋਏ ਭਾਰੀ ਨੁਕਸਾਨ ਨਾਲ ਸੈਂਕੜੇ ਰੁੱਖ, ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੇ ਕਈ ਮਕਾਨ ਡਿੱਗ ਕੇ ਵੱਡੀ ਗਿਣਤੀ ਵਿਚ ਨੁਕਸਾਨ ਹੋਇਆ ਸੀ ਅਤੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਸੀ, ਜਿਸ ਦੀ ਖਬਰ ਜਗ ਬਾਣੀ ਵਿਚ ਪ੍ਰਕਾਸ਼ਿਤ ਹੋਣ 'ਤੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਜਨਰਲ ਸਕੱਤਰ ਪੰਜਾਬ ਕਾਂਗਰਸ ਤੇ ਹਲਕਾ ਮਜੀਠਾ ਦੇ ਇੰਚਾਰਜ ਦੀਆਂ ਹਦਾਇਤਾਂ 'ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਅੱਜ ਆਪਣੇ ਏ. ਸੀ. ਵਾਲੇ ਦਫਤਰਾਂ 'ਚੋਂ ਨਿਕਲ ਕੇ ਗਰਮੀ ਵਿਚ ਸਾਰਾ ਦਿਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਪਹਿਲ ਦੇ ਆਧਾਰ 'ਤੇ ਜੋ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਈ ਸੀ, ਨੂੰ ਚਾਲੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਲਾਲੀ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜ਼ ਹਨੇਰੀ ਤੇ ਬਰਸਾਤ ਨਾਲ ਜੋ ਵੀ ਇਨ੍ਹਾਂ ਪਿੰਡਾਂ ਵਿਚ ਕਿਸੇ ਵੀ ਕਿਸਮ ਦਾ ਨੁਕਸਾਨ ਹੋਇਆ ਹੈ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਝੋਨੇ ਦਾ ਸੀਜ਼ਨ ਹੋਣ ਕਰ ਕੇ ਪਹਿਲ ਦੇ ਆਧਾਰ 'ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਏ ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।
ਇਸ ਮੌਕੇ ਐੱਸ. ਸੀ. ਪ੍ਰਦੀਪ ਕੁਮਾਰ ਸੈਣੀ, ਐਕਸੀਅਨ ਮਨਦੀਪ ਸਿੰਘ ਅਰੋੜਾ, ਐੱਸ. ਡੀ. ਐੱਮ. ਮਜੀਠਾ ਰਜੇਸ਼ ਸ਼ਰਮਾ, ਨਾਇਬ ਤਹਿਸੀਲਦਾਰ ਮਜੀਠਾ ਜਸਬੀਰ ਸਿੰਘ, ਬਲਾਕ ਫੋਰੈਸਟ ਅਫਸਰ ਸੁਨੀਲ ਕੁਮਾਰ ਦੱਤੀ, ਐੱਸ. ਡੀ. ਓ. ਲੇਖ ਰਾਜ, ਰੇਂਜ ਅਫਸਰ ਕੁਲਵੰਤ ਸਿੰਘ, ਖੇਤੀਬਾੜੀ ਵਿਭਾਗ ਤੋਂ ਡਾ. ਹਰਵਿੰਦਰ ਸਿੰਘ, ਰੀਡਰ ਸੁਖਵਿੰਦਰ ਸਿੰਘ ਮਜੀਠਾ, ਯੂਥ ਕਾਂਗਰਸੀ ਜਤਿੰਦਰ ਸਿੰਘ ਜੀਤੂ ਮਜੀਠਾ, ਸਤਿੰਦਰ ਸਿੰਘ ਸ਼ਿੰਦ ਸ਼ਾਹ ਮਜੀਠਾ, ਬਚਿੱਤਰ ਸਿੰਘ ਲਾਲੀ ਢਿੰਗਨੰਗਲ ਪੀ. ਏ. ਲਾਲੀ ਮਜੀਠੀਆ, ਸਰਪੰਚ ਬਲਵਿੰਦਰ ਸਿੰਘ ਮਰੜੀ, ਸੰਦੀਪ ਸੁੰਦਰ ਚਿੰਟੂ, ਸਾਬਕਾ ਸਰਪੰਚ ਰਣਜੀਤ ਸਿੰਘ ਭੋਮਾ, ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ, ਡਾ. ਕਸ਼ਮੀਰ ਸਿੰਘ ਪੰਧੇਰ, ਜਸਵੰਤ ਸਿੰਘ ਪੱਪੂ ਵੀਰਮ, ਹੈਪੀ ਵਡਾਲਾ, ਰਿੰਕੂ ਵਡਾਲਾ, ਬੱਬੂ ਵਡਾਲਾ, ਮਨੋਹਰ ਲਾਲ ਗਾਲੋਵਾਲੀ, ਰਮਨ ਦੇਵਗਨ, ਅੱਪੂ ਮਜੀਠਾ, ਗੁਰਭੇਜ ਸਿੰਘ ਭੰਗਵਾਂ, ਤਰਸੇਮ ਸਿੰਘ ਚਾਚੋਵਾਲੀ, ਸਰਪੰਚ ਨਿਰਮਲ ਸਿੰਘ ਨਵੇਂ ਨਾਗ, ਹਰਦੀਪ ਪੰਧੇਰ, ਬਲਦੇਵ ਪੰਧੇਰ, ਰਣਜੀਤ ਸਿੰਘ ਪੰਧੇਰ, ਹੈਪੀ ਪੰਧੇਰ ਆਦਿ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।


Related News