ਬਾਬਾ ਨਾਨਕ ਜੀ ਦੇ ਗੁਰਪੁਰਬ ''ਤੇ ਲੱਖਾਂ ਦੀ ਗਿਣਤੀ ''ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀਆਂ, ਤਸਵੀਰਾਂ

Monday, Nov 27, 2023 - 06:25 PM (IST)

ਅੰਮ੍ਰਿਤਸਰ- ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।। ਅੱਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇਸ਼-ਵਿਦੇਸ਼ ਦੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸੁੰਦਰ ਜਲੌਅ ਸਜਾਏ ਗਏ।

ਇਹ ਵੀ ਪੜ੍ਹੋ- ਪੁਲਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀ ਹੈਰੋਇਨ ਸਣੇ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ

PunjabKesari
 

ਬਾਬੇ ਨਾਨਕ ਦਾ ਅੱਜ 554 ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ ਦੂਰ-ਦਰਾਡੇ ਤੋਂ ਮੱਥਾ ਟੇਕਣ ਲਈ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਅਤੇ ਗੁਰੂ ਜੀ ਦੇ ਦਰਸ਼ਨ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਪਰਿਵਾਰ ਸਮੇਤ ਪਵਿਤਰ ਸਰੋਵਰ ‘ਚ ਇਸ਼ਨਾਨ ਕਰ ਰਹੀਆਂ ਹਨ। ਗੁਰੂ ਨਗਰੀ ਦੇ ਚਾਰੋਂ ਪਾਸੇ ਸ਼ਰਧਾਲੂਆਂ ਦੀਆਂ ਰੌਣਕਾਂ ਲਗੀਆਂ ਹੋਈਆਂ ਹਨ। 

ਇਹ ਵੀ ਪੜ੍ਹੋ-  ਤਰਨਤਾਰਨ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ, ਦੋਵੇਂ ਪਾਸੋਂ ਚੱਲੀਆਂ ਗੋਲੀਆਂ

PunjabKesari

ਸੰਗਤਾਂ ਦੀਆਂ ਲੰਮੀਆਂ ਕਤਾਰਾਂ ਮੱਥਾ ਟੇਕਣ ਲਈ ਇੰਤਜ਼ਾਰ ਕਰ ਰਹੀਆਂ ਹਨ। ਗੁਰੂ ਘਰ ਆ ਕੇ ਸੰਗਤਾਂ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਹਨ।  ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। 

PunjabKesari

PunjabKesari

ਇਹ ਵੀ ਪੜ੍ਹੋ-  ਆਮ ਆਦਮੀ ਪਾਰਟੀ ਨੂੰ 11 ਸਾਲ ਹੋਏ ਪੂਰੇ, CM ਮਾਨ ਨੇ ਟਵੀਟ ਕਰ ਆਖੀ ਇਹ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News